ਡਾ. ਅੰਬੇਦਕਰ ਦੀ ਮੂਰਤੀ ਤੋੜੇ ਜਾਣ ਦੇ ਰੋਸ 'ਚ ਵਾਲਮੀਕਿ ਭਾਈਚਾਰੇ ਵੱਲੋਂ ਇੰਨਾਂ 3 ਜ਼ਿਲ੍ਹਿਆਂ 'ਚ ਬੰਦ ਦਾ ਸੱਦਾ

ਡਾ. ਅੰਬੇਦਕਰ ਦੀ ਮੂਰਤੀ ਤੋੜੇ ਜਾਣ ਦੇ ਰੋਸ 'ਚ ਵਾਲਮੀਕਿ ਭਾਈਚਾਰੇ ਵੱਲੋਂ ਇੰਨਾਂ 3 ਜ਼ਿਲ੍ਹਿਆਂ 'ਚ ਬੰਦ ਦਾ ਸੱਦਾ
ਗਣਤੰਤਰ ਦਿਵਸ ਵਾਲੇ ਦਿਨ ਅੰਮ੍ਰਿਤਸਰ (Amritsar) ਦੇ ਹੈਰੀਟੇਜ ਸਟਰੀਰ ਵਿਖੇ  ਇੱਕ ਨੌਜਵਾਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਹਥੌੜੇ ਨਾਲ ਮਾਰਨ ਅਤੇ ਉੱਥੇ ਰੱਖੀ ਸੰਵਿਧਾਨ ਪੁਸਤਕ ਨੂੰ ਸਾੜਨ ਦਾ ਮਾਮਲਾ ਤੇਜ਼ ਹੁੰਦਾ ਜਾ ਰਿਹਾ ਹੈ। ਹਾਲਾਂਕਿ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦਲਿਤ ਭਾਈਚਾਰੇ ਵੱਲੋਂ ਅੱਜ ਅੰਮ੍ਰਿਤਸਰ, ਫਗਵਾੜਾ ਅਤੇ ਪੰਜਾਬ ਵਿਚ ਹੋਰ ਕਈ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਵੱਲੋਂ 28 ਜਨਵਰੀ ਕੱਲ ਨੂੰ ਸੂਬੇ ਦੇ ਤਿੰਨ ਜ਼ਿਲ੍ਹਿਆਂ ਹੁਸ਼ਿਆਰ, ਜਲੰਧਰ ਅਤੇ ਲੁਧਿਆਣਾ ਵਿਚ ਬੰਦ ਦੀ ਕਾਲ ਦਿੱਤੀ ਗਈ ਹੈ।

ਹਾਲਾਂਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਧਰਮਕੋਟ ਦੇ ਰਹਿਣ ਵਾਲੇ ਆਕਾਸ਼ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਆਕਾਸ਼ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਧਰਮਕੋਟ ਵਿੱਚ ਕਿਰਾਏ ਦੇ ਮਕਾਨ ਉੱਤੇ ਰਹਿੰਦਾ ਹੈ। ਉਹ ਤਿੰਨ ਭਰਾ ਅਤੇ ਇੱਕ ਭੈਣ ਹਨ। ਆਕਾਸ਼ਦੀਪ ਅਤੇ ਉਸਦਾ ਭਰਾ ਅਣਵਿਆਹੇ ਹਨ। ਉਸਦਾ ਪਰਿਵਾਰ ਇੱਕ ਮਜ਼ਦੂਰ ਹੈ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹੈ। ਮਾਤਾ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾ ਤੋਂ ਉਹਦੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ। ਉਹ ਦੁਬਈ ਜਾਣ ਤੋਂ ਪਹਿਲਾਂ ਤਿੰਨ-ਚਾਰ ਸਾਲ ਪਹਿਲਾਂ ਸਾਨੂੰ ਮਿਲਣ ਆਇਆ ਸੀ। ਸਾਨੂੰ ਲੋਕਾਂ ਤੋਂ ਹੀ ਪਤਾ ਲੱਗਾ ਹੈ ਕਿ ਉਹ ਚਾਰ ਮਹੀਨਿਆਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। ਆਕਾਸ਼ ਦੀ ਮਾਤਾ ਨੇ ਕਿਹਾ ਕਿ ਉਹਨੇ ਜੋ ਵੀ ਕੀਤਾ ਹੈ ਉਹ ਗਲਤ ਹੈ ਅਤੇ ਉਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਦੱਸ ਦਈਏ ਕਿ ਨਾਭਾ ਵਿਖੇ ਵੀ ਐਸੀ ਸਮਾਜ ਵੱਲੋਂ ਪਟਿਆਲਾ ਗੇਟ ਮੁੱਖ ਚੌਂਕ ਵਿਖੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਤੋਂ ਇਲਾਵਾ ਫਾਂਸੀ ਦੀ ਮੰਗ ਕੀਤੀ ਗਈ। ਨਾਭਾ ਦੇ ਪਟਿਆਲਾ ਗੇਟ ਮੁੱਖ ਚੌਂਕ ਵਿਖੇ ਐਸੀ ਸਮਾਜ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤ ਨਾਲ ਸ਼੍ਰੀ ਅੰਮ੍ਰਿਤਸਰ ਵਿੱਖੇ ਛੇੜਛਾੜ ਮਾਮਲੇ ਨੂੰ ਲੈ ਕੇ ਚੱਕਾ ਜਾਮ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆ ਨੇ ਮੰਗ ਕੀਤੀ ਗਈ ਕਿ ਅਜਿਹੇ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਐਸਸੀ ਐਸਟੀ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਜਾਵੇ। ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।