ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਵਕੀਲਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਟਕ ਜੇਲ੍ਹ ਵਿਚੋਂ ਬਾਹਰ ਕੱਢਿਆ ਜਾਵੇ, ਕਿਉਂਕਿ ਉਹ ਅਜਿਹੀ ਕੋਠੜੀ ਵਿਚ ਨਹੀਂ ਰਹਿਣਾ ਚਾਹੁੰਦੇ ਜਿਥੇ ਦਿਨ ਵਿਚ ਮੱਖੀਆਂ ਅਤੇ ਰਾਤ ਨੂੰ ਕੀੜੇ-ਮਕੌੜੇ ਭਰੇ ਰਹਿੰਦੇ ਹਨ। ਇਮਰਾਨ ਖਾਨ ਨਾਲ ਜੇਲ੍ਹ ਵਿਚ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਨੂੰ ਅਟਕ ਜੇਲ੍ਹ ਤੋਂ ਅਦਿਆਲਾ ਜੇਲਂ ਟਰਾਂਸਫਰ ਕਰਨ ਦੀ ਗੁਹਾਰ ਲਾਈ ਹੈ।