ਅਮਰੀਕਾ 'ਚ ਇੱਕ ਸਾਲ 'ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ 'ਚ 31 ਫ਼ੀਸਦੀ ਹੋਇਆ ਵਾਧਾ
ਹਾਲ ਹੀ ਵਿਚ ਅਲਬਾਮਾ 'ਚ ਗੁਰਦੁਆਰੇ ਦੇ ਬਾਹਰ ਰਾਗੀ ਗਰੁੱਪ ਦੇ ਮੈਂਬਰ ਰਾਜ ਸਿੰਘ (29) ਦਾ 24 ਫਰਵਰੀ ਨੂੰ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਉਥੇ ਹੀ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਮੁਤਾਬਕ 2022 ਵਿੱਚ ਸਿੱਖਾਂ ’ਤੇ ਹਮਲਿਆਂ ਦੀਆਂ 151 ਘਟਨਾਵਾਂ ਹੋਈਆਂ, ਜੋ 2023 ਵਿੱਚ ਵੱਧ ਕੇ 198 ਹੋ ਗਈਆਂ। ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿੱਚ 31 ਫ਼ੀਸਦੀ ਵਾਧਾ ਹੋਇਆ ਹੈ।