ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ

ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ

ਬੁੱਧਵਾਰ ਨੂੰ ਸੋਨੇ-ਚਾਂਦੀ ਦੀ ਕੀਮਤ 'ਚ ਗਿਰਾਵਟ ਆਈ ਹੈ। ਇਸ ਕਾਰਨ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 160 ਰੁਪਏ ਦੀ ਗਿਰਾਵਟ ਨਾਲ 60,000 ਰੁਪਏ 'ਤੇ ਆ ਗਈ ਹੈ। ਕੱਲ੍ਹ ਇਹ 60,160 ਰੁਪਏ 'ਤੇ ਸੀ। 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 55,000 ਰੁਪਏ ਹੈ। ਚਾਂਦੀ ਦੀ ਕੀਮਤ 500 ਰੁਪਏ ਡਿੱਗ ਕੇ 74,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਦਿੱਲੀ: 24 ਕੈਰੇਟ 60,200 ਰੁਪਏ; 22 ਕੈਰੇਟ 55,150 ਰੁਪਏ ਚੇਨਈ: 24 ਕੈਰੇਟ 60,330 ਰੁਪਏ; 22 ਕੈਰੇਟ 55,300 ਰੁਪਏ ਕੋਲਕਾਤਾ: 24 ਕੈਰੇਟ 60,000 ਰੁਪਏ; 22 ਕੈਰੇਟ 55,000 ਰੁਪਏ ਮੁੰਬਈ: 24 ਕੈਰੇਟ 60,000 ਰੁਪਏ; 22 ਕੈਰੇਟ 55,000 ਰੁਪਏ ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ 0.10 ਫੀਸਦੀ ਡਿੱਗ ਕੇ 1950.80 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.20 ਫੀਸਦੀ ਡਿੱਗ ਕੇ 23.83 ਡਾਲਰ ਪ੍ਰਤੀ ਔਂਸ 'ਤੇ ਆ ਗਈ।