ਹੁਣ ਸਿਰਫ਼ ਸੱਤ ਮਿੰਟਾਂ ’ਚ ਇਕ ਇੰਜੈਕਸ਼ਨ ਨਾਲ ਕੈਂਸਰ ਦਾ ਇਲਾਜ ਸੰਭਵ ਹੋਵੇਗਾ। ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ’ਤੇ ਯਕੀਨ ਨਾ ਹੋਵੇ, ਪਰ ਇਹ ਸੱਚ ਹੈ। ਬਰਤਾਨੀਆ ਦੀ ਸਰਕਾਰੀ ਸਿਹਤ ਏਜੰਸੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੁਨੀਆ ’ਚ ਪਹਿਲੀ ਵਾਰੀ ਬਰਤਾਨੀਆ ’ਚ ਕੈਂਸਰ ਦੇ ਸੈਂਕੜੇ ਰੋਗੀਆਂ ਦਾ ਇੰਜੈਕਸ਼ਨ ਨਾਲ ਇਲਾਜ ਕਰੇਗੀ।
ਐੱਨਐੱਚਐੱਸ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਵੈਕਸੀਨ ਨੂੰ ਲਗਾਉਣ ’ਚ ਸਿਰਫ਼ ਸੱਤ ਮਿੰਟ ਲੱਗਦੇ ਹਨ। ਐੱਨਐੱਚਐੱਸ ਹਰ ਸਾਲ ਸੈਂਕੜੇ ਕੈਂਸਰ ਰੋਗੀਆਂ ਨੂੰ ਇਹ ਇੰਜੈਕਸ਼ਨ ਦੇਵੇਗੀ। ਇਸ ਨਾਲ ਕੈਂਸਰ ਦਾ ਇਲਾਜ ਕਾਫ਼ੀ ਛੇਤੀ ਕੀਤਾ ਜਾ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਇਲਾਜ ’ਚ ਤਿੰਨ ਚੌਥਾਈ ਤੱਕ ਘੱਟ ਸਮਾਂ ਲੱਗੇਗਾ। ਵੈਕਸੀਨ ਨੂੰ ਬਰਤਾਨੀਆ ਦੀ ਸਰਕਾਰੀ ਰੈਗੂਲੇਟਰੀ ਏਜੰਸੀ ਮੈਡੀਸਨ ਐਂਡ ਹੈਲਥਕੇਅਰ ਪ੍ਰੋਡਟਕਟਸ ਰੈਗੂਲੇਟਰ ਏਜੰਸੀ (ਐੱਮਐੱਚਆਰਏ) ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮੇਂ ਮਰੀਜ਼ਾਂ ਨੂੰ ਹਸਪਤਾਲ ’ਚ ਇਮਿਊਨੋਥੇਰੈਪੀ ਐਟੇਜੋਲਿਜੁਮੈਬ ਦਵਾਈ ਡਰਿੱਪ ਜ਼ਰੀਏ ਸਿੱਧੇ ਨਸਾਂ ’ਚ ਦਿੱਤਾ ਜਾਂਦਾ ਹੈ, ਜਿਸ ੍ਟਚ ਲਗਪਗ 30 ਮਿੰਟਾਂ ਤੋਂ ਇਕ ਘੰਟੇ ਤੱਕ ਦਾ ਸਮਾਂ ਲੱਗਦਾ ਹੈ, ਪਰ ਹੁਣ ਮਰੀਜ਼ਾਂ ਨੂੰ ਕੈਂਸਰ ਰੋਕੂ ਇਹ ਦਵਾਈ ਇੰਜੈਕਸ਼ਨ ਦੇ ਤੌਰ ’ਤੇ ਚਮੜੀ ’ਤੇ ਦਿੱਤੀ ਜਾਵੇਗੀ।