ਬਾਈਡੇਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਜ਼ਬਰਦਸਤ ਕੈਮਿਸਟਰੀ ਦਿਸੀ। ਪੀ. ਐੱਮ. ਰਿਹਾਇਸ਼ ’ਤੇ ਪਹੁੰਚੇ ਬਾਈਡੇਨ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਇਆ ਅਤੇ ਫਿਰ ਉਨ੍ਹਾਂ ਦੇ ਮੋਢੇ ’ਤੇ ਵੀ ਆਪਣਾ ਹੱਥ ਰੱਖਿਆ। ਦੋਵੇਂ ਪੀ. ਐੱਮ. ਰਿਹਾਇਸ਼ ਦੇ ਗਲਿਆਰੇ ’ਚ ਆਪਸ ’ਚ ਗੱਲ ਕਰਦੇ ਹੋਏ ਨਜ਼ਰ ਆਏ। ਦੋਵਾਂ ਦੀ ਮੁਲਾਕਾਤ ਦੌਰਾਨ ਭਾਰਤੀ ਪ੍ਰੰਪਰਾ ਦੀ ਵੀ ਝਲਕ ਦਿਖਾਈ ਦਿੱਤੀ।
ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਪ੍ਰਧਾਨ ਮੰਤਰੀ ਰਿਹਾਇਸ਼ ’ਤੇ ਪਹੁੰਚਣ ਤੋਂ ਬਾਅਦ ਦਾ ਵੀਡੀਓ ਸਾਹਮਣੇ ਆਇਆ ਹੈ। ਬਾਈਡੇਨ ਦੇ ਗੱਡੀ ਤੋਂ ਉਤਰਦੇ ਹੀ ਪੀ. ਐੱਮ. ਮੋਦੀ ਉਨ੍ਹਾਂ ਕੋਲ ਪਹੁੰਚੇ ਅਤੇ ਫਿਰ ਦੋਵਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ। ਕੁਝ ਦੇਰ ਬਾਅਦ ਜਿਥੇ ਇਹ ਬੈਠਕ ਹੋਣੀ ਸੀ, ਦੋਵੇਂ ਨੇਤਾ ਉਥੇ ਪਹੁੰਚੇ। ਇਸ ਤੋਂ ਬਾਅਦ ਬਾਈਡੇਨ ਅਤੇ ਮੋਦੀ ਦੀ ਜੀ-20 ਤੋਂ ਇਲਾਵਾ ਇਹ ਦੋ-ਪੱਖੀ ਬੈਠਕ ਸ਼ੁਰੂ ਹੋਈ। ਬੈਠਕ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਵਲੋਂ ਬਿਆਨ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਸ ਨਾਲ ਭਾਰਤ, ਅਮਰੀਕਾ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ।