ਡਬਲਿਊ.ਡਬਲਿਊ.ਈ. 'ਚ Bray Wyatt ਅਤੇ ਦਿ ਫੀਨਡ ਦੇ ਨਾਂ ਨਾਲ ਕੁਸ਼ਤੀ ਕਰਨ ਵਾਲੇ ਵਿੰਡਹੈਮ ਰੋਟੁੰਡਾ ਦਾ ਦਿਹਾਂਤ ਹੋ ਗਿਆ ਹੈ। ਉਹ ਸਿਰਫ਼ 36 ਸਾਲਾਂ ਦੇ ਸਨ। ਵਿਆਟ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸੀ। ਇਹ ਖੁਲਾਸਾ ਨਹੀਂ ਕੀਤਾ ਗਿਆ ਸੀ। ਉਹ ਬੀਮਾਰੀ ਕਾਰਨ ਰਿੰਗ ਅਤੇ ਟੈਲੀਵਿਜ਼ਨ ਤੋਂ ਦੂਰ ਸਨ ਪਰ ਪਰਿਵਾਰ ਨੇ ਅੱਜ ਹੋਈ ਮੌਤ ਨੂੰ ਅਚਾਨਕ ਦੱਸਿਆ ਹੈ। ਰੋਟੁੰਡਾ ਤੀਜੀ ਪੀੜ੍ਹੀ ਦਾ ਪਹਿਲਵਾਨ, ਮਾਈਕ ਰੋਟੁੰਡਾ ਦਾ ਪੁੱਤਰ ਅਤੇ ਬਲੈਕਜੈਕ ਮੁਲਿਗਨ ਦਾ ਪੋਤਾ ਸੀ। ਡਬਲਯੂ.ਡਬਲਯੂ.ਈ. 'ਚ ਉਨ੍ਹਾਂ ਨੂੰ ਵਿਆਟ ਪਰਿਵਾਰ ਦੇ ਨੇਤਾ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਸੀ।