ਕੈਲੀਫੋਰਨੀਆ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਪੁਲਸ ਅਫ਼ਸਰ ਦੀ ਹੋਈ ਦਰਦਨਾਕ ਮੌਤ

ਕੈਲੀਫੋਰਨੀਆ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਪੁਲਸ ਅਫ਼ਸਰ ਦੀ ਹੋਈ ਦਰਦਨਾਕ ਮੌਤ

 ਫਰਿਜ਼ਨੋ ਦੇ ਲਾਗਲੇ ਸ਼ਹਿਰ ਸੈਂਗਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਲੰਘੇ ਹਫ਼ਤੇ ਸੈਂਗਰ ਪੁਲਸ ਡਿਪਾਰਟਮੈਂਟ ਦਾ ਅਫ਼ਸਰ ਮਨਵੀਰ ਧਨੋਆ ਸਿੰਗਲ ਕਾਰ ਕਰੈਸ਼ ਵਿਚ ਜ਼ਿੰਦਗੀ ਤੋਂ ਹੱਥ ਧੋ ਬੈਠਾ।

ਕੈਲੀਫੋਰਨੀਆ ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ 5:30 ਵਜੇ ਸਕਾਈ ਹਾਰਬਰ ਰੋਡ ਨੇੜੇ ਮਿਲਰਟਨ ਰੋਡ 'ਤੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਨੋਆ ਮਿਲਰਟਨ ਤੋਂ ਪੂਰਬ ਵੱਲ ਜਾ ਰਿਹਾ ਸੀ. ਜਦੋਂ ਉਸ ਦੀ ਕਾਰ ਰੋਡਵੇਅ ਤੋਂ ਹੇਠਾਂ ਜਾ ਡਿੱਗੀ ਅਤੇ ਕਾਰ ਪਲਟੀਆਂ ਖਾ ਗਈ, ਅਤੇ ਉਹ ਕਾਰ ਵਿਚੋਂ ਬਾਹਰ ਜਾ ਡਿੱਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਸੈਂਗਰ ਪੁਲਸ ਡਿਪਾਰਟਮੈਂਟ ਨੇ ਕਿਹਾ ਕਿ ਉਨ੍ਹਾਂ ਨੇ ਇਕ ਬਹੁਤ ਬਹਾਦਰ ਤੇ ਸਿਆਣਾ ਅਫ਼ਸਰ ਖੋਇਆ ਹੈ।