ਦੋ ਸਾਲਾਂ 'ਚ ਘਰਾਂ ਦੀਆਂ ਕੀਮਤਾਂ 'ਚ ਹੋਇਆ 20 ਫ਼ੀਸਦੀ ਦਾ ਵਾਧਾ : ਰਿਪੋਰਟ

ਦੋ ਸਾਲਾਂ 'ਚ ਘਰਾਂ ਦੀਆਂ ਕੀਮਤਾਂ 'ਚ ਹੋਇਆ 20 ਫ਼ੀਸਦੀ ਦਾ ਵਾਧਾ : ਰਿਪੋਰਟ
ਦੱਸ ਦੇਈਏ ਕਿ ਇਨ੍ਹਾਂ ਅੱਠ ਸ਼ਹਿਰਾਂ ਵਿੱਚ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ-ਐੱਨਸੀਆਰ, ਹੈਦਰਾਬਾਦ, ਕੋਲਕਾਤਾ, ਮੁੰਬਈ ਮੈਟਰੋਪੋਲੀਟਨ ਰੀਜਨ (ਐੱਮਐੱਮਆਰ) ਅਤੇ ਪੁਣੇ ਸ਼ਾਮਲ ਹਨ। ਇਹ ਰਿਪੋਰਟ ਰੀਅਲ ਅਸਟੇਟ ਕੰਪਨੀਆਂ ਦੀ ਸਿਖਰਲੀ ਸੰਸਥਾ CREDAI, ਰੀਅਲ ਅਸਟੇਟ ਸਲਾਹਕਾਰ ਕੋਲੀਅਰਜ਼ ਅਤੇ ਡੇਟਾ ਵਿਸ਼ਲੇਸ਼ਣ ਫਰਮ ਲੀਅਸ ਫੋਰਾਸ ਦੁਆਰਾ ਤਿਆਰ ਕੀਤੀ ਗਈ ਹੈ। ਇਸ ਦੇ ਅਨੁਸਾਰ, ਬੈਂਗਲੁਰੂ, ਦਿੱਲੀ-ਐੱਨਸੀਆਰ ਅਤੇ ਕੋਲਕਾਤਾ ਵਿੱਚ 2021 ਦੇ ਪੱਧਰ ਦੇ ਮੁਕਾਬਲੇ 2023 ਵਿੱਚ ਔਸਤ ਘਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ 30 ਫ਼ੀਸਦੀ ਵਾਧਾ ਹੋਇਆ ਹੈ।