'ਸਿੱਧੂ ਦੇ ਕਤਲ ਦੇ ਪਿੱਛੇ ਰਾਜਨੀਤਿਕ ਲੋਕਾਂ ਦਾ ਹੱਥ....', ਬਲਕੌਰ ਸਿੰਘ ਨੇ ਕਿਉਂ ਦਿੱਤਾ ਅਜਿਹਾ ਬਿਆਨ, ਜਾਣੋ ਪੂਰਾ ਮਾਮਲਾ

'ਸਿੱਧੂ ਦੇ ਕਤਲ ਦੇ ਪਿੱਛੇ ਰਾਜਨੀਤਿਕ ਲੋਕਾਂ ਦਾ ਹੱਥ....', ਬਲਕੌਰ ਸਿੰਘ ਨੇ ਕਿਉਂ ਦਿੱਤਾ ਅਜਿਹਾ ਬਿਆਨ, ਜਾਣੋ ਪੂਰਾ ਮਾਮਲਾ
ਯੂਪੀ ਦੇ ਵਿੱਚ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਸਿੱਧੂ ਦੇ ਕਤਲ ਵਿੱਚ ਮਿਊਜ਼ਿਕ ਇੰਡਸਟਰੀ ਅਤੇ ਰਾਜਨੀਤਿਕ ਲੋਕਾਂ ਦੇ ਹੱਥ ਹੋਣ ਦੀ ਗੱਲ ਕਹਿ ਰਹੇ ਹਨ, ਜੋ ਕਿ ਤਸਵੀਰਾਂ ਸਾਬਤ ਕਰ ਰਹੀਆਂ ਹਨ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਇਸ ਦੇ ਪਿੱਛੇ ਮਿਊਜ਼ਿਕ ਇੰਡਸਟਰੀ ਤੇ ਸਿਆਸੀ ਲੋਕਾਂ ਦੇ ਹੱਥ ਹੋਣ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ਦੇ ਪਿੱਛੇ ਰਾਜਨੀਤਿਕ ਲੋਕਾਂ ਦਾ ਹੱਥ ਵੀ ਜ਼ਰੂਰ ਨਿਕਲੇਗਾ, ਕਿਉਂਕਿ ਕਰੋੜਾਂ ਰੁਪਏ ਦੇ ਹਥਿਆਰਾਂ ਦੀ ਅਦਾਇਗੀ ਕਿਸ ਨੇ ਕੀਤੀ।