ਏਸ਼ੀਆ ਕੱਪ ਦੇ ਇਤਿਹਾਸ 'ਚ ਭਾਰਤ ਅਤੇ ਪਾਕਿਸਤਾਨ ਹੁਣ ਤੱਕ 17 ਵਾਰ ਇਕ ਦੂਜੇ ਨਾਲ ਭਿੜ ਚੁੱਕੇ ਹਨ, ਜਿਨ੍ਹਾਂ ਵਿੱਚੋਂ 9 ਵਾਰ ਭਾਰਤ ਨੇ ਬਾਜ਼ੀ ਮਾਰੀ ਅਤੇ 6 ਵਾਰ ਪਾਕਿਸਤਾਨ ਦੀ ਜਿੱਤ ਹੋਈ। 2 ਮੈਚਾਂ ਦਾ ਨਤੀਜਾ ਨਹੀਂ ਨਿਕਲ ਸਕਿਆ। 1984 'ਚ ਹੋਏ ਏਸ਼ੀਆ ਕੱਪ ਦੇ ਪਹਿਲੇ ਸੀਜ਼ਨ ਵਿੱਚ ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ 54 ਦੌੜਾਂ ਨਾਲ ਹਰਾਇਆ ਸੀ। ਜਦਕਿ ਪਿਛਲੀ ਵਾਰ ਜਦੋਂ ਇਹ ਦੋਵੇਂ ਟੀਮਾਂ 2022 ਵਿੱਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਈਆਂ ਸਨ ਤਾਂ ਇਕ ਮੈਚ ਭਾਰਤ ਨੇ 5 ਵਿਕਟਾਂ ਨਾਲ ਅਤੇ ਇਕ ਮੈਚ ਪਾਕਿਸਤਾਨ ਨੇ 5 ਵਿਕਟਾਂ ਨਾਲ ਜਿੱਤਿਆ ਸੀ।
ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 2 ਸਤੰਬਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ਵਿੱਚ ਏਸ਼ੀਆ ਕੱਪ 2023 ਦਾ ਹੋਵੇਗਾ ਮੈਚ
ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 2 ਸਤੰਬਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ਵਿੱਚ ਏਸ਼ੀਆ ਕੱਪ 2023 ਦਾ ਮੈਚ ਹੋਵੇਗਾ। ਜਿੱਥੇ ਇਹ ਭਾਰਤ ਦਾ ਪਹਿਲਾ ਮੈਚ ਹੈ, ਇਸ ਦੇ ਨਾਲ ਹੀ ਪਾਕਿਸਤਾਨ ਨੇ ਆਪਣੇ ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਨੇਪਾਲ ਨੂੰ 200 ਤੋਂ ਜ਼ਿਆਦਾ ਦੌੜਾਂ ਨਾਲ ਹਰਾ ਕੇ ਕੀਤੀ ਸੀ। ਏਸ਼ੀਆ ਕੱਪ 2023 ਦੀ ਸ਼ੁਰੂਆਤ ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ 'ਚ ਹੋ ਚੁੱਕੀ ਹੈ। ਇਸ ਟੂਰਨਾਮੈਂਟ ਦਾ ਇਹ 16ਵਾਂ ਸੀਜ਼ਨ ਹੈ ਜਿਸ ਵਿੱਚ 6 ਦੇਸ਼- ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਹਿੱਸਾ ਲੈ ਰਹੇ ਹਨ। ਭਾਰਤ ਸਭ ਤੋਂ ਵੱਧ 7 ਵਾਰ ਇਸ ਇਸ ਟੂਰਨਾਮੈਂਟ ਦਾ ਚੈਂਪੀਅਨ ਰਹਿ ਚੁੱਕਾ ਹੈ। ਇਸ ਤੋਂ ਬਾਅਦ ਸ਼੍ਰੀਲੰਕਾ (6 ਵਾਰ) ਅਤੇ ਪਾਕਿਸਤਾਨ (2 ਵਾਰ) ਦਾ ਨੰਬਰ ਆਉਂਦਾ ਹੈ। ਪੂਰੀ ਦੁਨੀਆ 2 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮਹਾ-ਮੁਕਾਬਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।