ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਨੇ ਮੰਗਲਵਾਰ ਨੂੰ ਆਵਾਜ਼ ਵੋਟ ਨਾਲ 2 ਮਹੱਤਵਪੂਰਨ ਸਰਕਾਰੀ ਬਿੱਲ ਪਾਸ ਕਰ ਦਿੱਤੇ। ਅਰੁਣਾਚਲ ਪ੍ਰਦੇਸ਼ ਹਵਾਈ ਅੱਡਾ ਖੇਤਰ ਯੋਜਨਾ ਅਤੇ ਵਿਕਾਸ ਅਥਾਰਟੀ ਬਿੱਲ ਨੂੰ ਵਿਧਾਨ ਸਭਾ ਨੂੰ ਬਿਨਾਂ ਕਿਸੇ ਚਰਚਾ ਦੇ ਪਾਸ ਕਰ ਦਿੱਤਾ। ਸ਼ਹਿਰ ਯੋਜਨਾ ਮੰਤਰੀ ਕਾਮਲੁੰਗ ਮੋਸਾਂਗ ਨੇ ਸੋਮਵਾਰ ਨੂੰ ਇਹ ਬਿੱਲ ਸਦਨ 'ਚ ਪੇਸ਼ ਕੀਤਾ ਸੀ। ਇਸ ਬਿੱਲ ਨੂੰ ਪੇਸ਼ ਕਰਦੇ ਹੋਏ ਮੋਸਾਂਗ ਨੇ ਕਿਹਾ ਸੀ ਕਿ ਹਾਲ 'ਚ ਈਟਾਨਗਰ ਨੇੜੇ ਹੋਲੋਂਗੀ 'ਚ ਡੋਨਯੀ ਪੋਲੋ ਹਵਾਈ ਅੱਡੇ ਅਤੇ ਪਾਸੀਘਾਟ, ਤੇਜੂ ਅਤੇ ਡਾਪੋਰਿਜੋ 'ਚ ਹਵਾਈ ਅੱਡਿਆਂ ਦੇ ਨਿਰਮਾਣ ਨਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਰਾਜ 'ਚ ਪਹੁੰਚਣ ਦੀ ਸੰਭਵਾਨਾ ਹੈ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਨੇੜੇ-ਤੇੜੇ ਦੇ ਖੇਤਰਾਂ 'ਚ ਹਵਾਈ ਅੱਡਿਆਂ ਦੇ ਵਿਕਾਸ ਦਾ ਬਹੁਤ ਮਹੱਤਵ ਹੈ। ਵਿਧਾਨ ਸਭਾ ਦੇ ਕੁਝ ਸੋਧਾਂ ਨਾਲ ਅਰੁਣਾਚਲ ਪ੍ਰਦੇਸ਼ ਅਦਾਲਤ ਫ਼ੀਸ ਬਿੱਲ ਵੀ ਪਾਸ ਕਰ ਦਿੱਤਾ। ਕਾਨੂੰਨ, ਵਿਧਾਈ ਅਤੇ ਨਿਆਂ ਵਿਭਾਗ ਦਾ ਕੰਮਕਾਰ ਵੀ ਸੰਭਾਲ ਰਹੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਸੋਮਵਾਰ ਨੂੰ ਇਹ ਬਿੱਲ ਸਦਨ 'ਚ ਪੇਸ਼ ਕੀਤਾ ਸੀ।