ਅਮਰੀਕਾ ਨੇ ਰੂਸ ਖ਼ਿਲਾਫ਼ ਜੰਗ 'ਚ ਯੂਕ੍ਰੇਨ ਨੂੰ ਭੇਜੇ ਸਭ ਤੋਂ ਵੱਧ ਹਥਿਆਰ

ਅਮਰੀਕਾ ਨੇ ਰੂਸ ਖ਼ਿਲਾਫ਼ ਜੰਗ 'ਚ ਯੂਕ੍ਰੇਨ ਨੂੰ ਭੇਜੇ ਸਭ ਤੋਂ ਵੱਧ ਹਥਿਆਰ
ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ। ਇਸ ਜੰਗ ਦਾ ਪ੍ਰਭਾਅ ਸਾਰੀ ਦੁਨੀਆ ਵਿਚ ਹੀ ਵੇਖਣ ਨੂੰ ਮਿਲ ਰਿਹਾ ਹੈ। ਕਈ ਦੇਸ਼ ਰੂਸ ਖ਼ਿਲਾਫ਼ ਇਸ ਜੰਗ ਵਿਚ ਯੂਕ੍ਰੇਨ ਦਾ ਸਾਥ ਦੇ ਰਹੇ ਹਨ। ਹਥਿਆਰਾਂ ਦੀ ਗੱਲ ਕਰੀਏ ਤਾਂ ਅਮਰੀਕਾ ਨੇ ਯੂਕ੍ਰੇਨ ਨੂੰ ਸਭ ਤੋਂ ਵੱਧ ਹਥਿਆਰ ਮੁਹੱਈਆ ਕਰਵਾਏ ਹਨ। ਇਸ ਜੰਗ ਵਿਚ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਭੇਜੇ ਗਏ ਹਥਿਆਰਾਂ ਦੀ ਸੂਚੀ ਸਾਹਮਣੇ ਆਈ ਹੈ। ਪੈਂਟਾਗਨ ਵੱਲੋਂ ਜਾਰੀ ਇਕ ਸੂਚੀ ਮੁਤਾਬਕ ਅਮਰੀਕਾ ਨੇ ਯੂਕ੍ਰੇਨ ਨੂੰ ਵੱਡੀ ਗਿਣਤੀ ਵਿਚ  ਹਥਿਆਰ ਮੁਹੱਈਆ ਕਰਵਾਏ ਹਨ। ਹੁਣ ਤਕ ਅਮਰੀਕਾ ਨੇ ਛੋਟੇ ਹਥਿਆਰ ਦੇ ਗੋਲਾ ਬਾਰੂਦ ਅਤੇ ਗ੍ਰਨੇਡ ਦੇ 30 ਕਰੋੜ ਤੋਂ ਵੱਧ ਰਾਊਂਡ ਯੂਕ੍ਰੇਨ ਨੂੰ ਦਿੱਤੇ ਹਨ। ਤੋਪਾਂ ਵਾਸਤੇ 155m ਦੇ 20 ਲੱਖ ਦੇ ਕਰੀਬ ਆਰਟੀਕਲਰੀ ਰਾਊਂਡ ਭੇਜੇ ਜਾ ਚੁੱਕੇ ਹਨ। ਹੁਣ ਤਕ 155 mm ਦੇ 198 ਹਾਵਿਟਜ਼ਰ ਵੀ ਅਮਰੀਕਾ ਨੇ ਦਿੱਤੇ ਹਨ। ਇਸ ਤੋਂ ਇਲਾਵਾ ਯੂਕ੍ਰੇਨ ਦੇ ਫ਼ੌਜੀਆਂ ਦੀ ਸੁਰੱਖਿਆ ਵਾਸਤੇ ਸਰੀਰ ਦੇ ਕਵਚ ਤੇ ਹੈਲਮੇਟ ਦੇ 1 ਲੱਖ ਤੋਂ ਵੱਧ ਸੈੱਟ ਭੇਜੇ ਜਾ ਚੁੱਕੇ ਹਨ।