ਬ੍ਰਿਟੇਨ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ 12 ਸਾਲ ਦੀ ਜੇਲ੍ਹ....

ਬ੍ਰਿਟੇਨ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਭਾਰਤੀ ਮੂਲ ਦੇ ਨਾਗਰਿਕ ਨੂੰ 12 ਸਾਲ ਦੀ ਜੇਲ੍ਹ....

ਬ੍ਰਿਟੇਨ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਭਾਰਤੀ ਮੂਲ ਦੇ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 12 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧ ਵਿਚ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੀ ਅਗਵਾਈ 'ਚ ਜਾਂਚ ਕੀਤੀ ਗਈ ਸੀ। ਮਾਮਲੇ ਮੁਤਾਬਕ ਭਾਰਤੀ ਮੂਲ ਦੇ ਸੰਦੀਪ ਸਿੰਘ ਰਾਏ (37) ਅਤੇ ਉਸ ਦਾ ਸਾਥੀ ਬਿਲੀ ਹੇਅਰ (43) ਇੱਕ ਸੰਗਠਿਤ ਅਪਰਾਧ ਸਮੂਹ ਨਾਲ ਸਬੰਧਤ ਸਨ।

ਦੋਵੇਂ ਵਿਅਕਤੀ ਇੱਕ ਕਾਰਗੋ ਜਹਾਜ਼ ਰਾਹੀਂ ਮੈਕਸੀਕੋ ਤੋਂ ਯੂਕੇ ਵਿੱਚ 30 ਕਿਲੋਗ੍ਰਾਮ ਕੋਕੀਨ ਅਤੇ 30 ਕਿਲੋਗ੍ਰਾਮ ਐਮਫੇਟਾਮਾਈਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਸਨ। NCA ਅਧਿਕਾਰੀ ਕ੍ਰਿਸ ਡੁਪਲੌਕ ਨੇ ਕਿਹਾ ਕਿ ਜੇਕਰ ਰਾਏ ਅਤੇ ਹੇਅਰ ਨੂੰ ਫੜਿਆ ਨਾ ਗਿਆ ਹੁੰਦਾ ਤਾਂ ਉਹ ਵਾਰ-ਵਾਰ ਇਹ ਅਪਰਾਧ ਕਰਦੇ। ਵੁਲਵਰਹੈਂਪਟਨ ਕਰਾਊਨ ਕੋਰਟ ਨੇ ਦੋਵਾਂ ਨੂੰ 12 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।