ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ

ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ
ਪੰਜਾਬ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਤੇਜ਼ੀ ਨਾਲ ਹੇਠਾਂ ਖ਼ਿਸਕਦਾ ਜਾ ਰਿਹਾ ਹੈ। ਜੇਕਰ ਸਾਲ 1981 ਦੀ ਗੱਲ ਕਰੀਏ ਤਾਂ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਪੰਜਾਬ ਦੇਸ਼ ਦਾ ਨੰਬਰ ਵਨ ਸੂਬਾ ਸੀ, ਜੋ ਕਿ ਹੁਣ ਖ਼ਿਸਕ ਕੇ 18ਵੇਂ ਸਥਾਨ 'ਤੇ ਆ ਗਿਆ ਹੈ। ਉੱਥੇ ਹੀ ਬਿਹਾਰ ਲਗਾਤਾਰ ਸਭ ਤੋਂ ਪਿੱਛੜੇ ਸੂਬਿਆਂ 'ਚ ਬਣਿਆ ਹੋਇਆ ਹੈ।

ਦਰਅਸਲ ਕੇਂਦਰ ਨੇ ਸੋਮਵਾਰ ਨੂੰ ਦੇਸ਼ ਦੇ 33 ਸੂਬਿਆਂ ਅਤੇ ਯੂ. ਟੀ. ਦੇ ਪ੍ਰਤੀ ਵਿਅਕਤੀ ਆਮਦਨ ਦੇ ਸਲਾਨਾ ਅੰਕੜੇ ਜਾਰੀ ਕੀਤੇ। ਪੰਜਾਬ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਤੋਂ ਵੀ ਪੱਛੜ ਗਿਆ ਹੈ। ਚੰਡੀਗੜ੍ਹ ਤੋਂ ਤਾਂ ਦੁੱਗਣੇ ਦਾ ਅੰਤਰ ਹੈ।