ਮਹਿੰਗਾਈ ’ਤੇ ਕਾਬੂ ਪਾਉਣ ’ਚ ਹਾਲੇ ਅੱਧੀ ਸਫਲਤਾ ਹੀ ਮਿਲੀ

ਮਹਿੰਗਾਈ ’ਤੇ ਕਾਬੂ ਪਾਉਣ ’ਚ ਹਾਲੇ ਅੱਧੀ ਸਫਲਤਾ ਹੀ ਮਿਲੀ
 ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮਹੀਨੇ ਦੀ ਸ਼ੁਰੂਆਤ ’ਚ ਹੋਈ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ’ਚ ਨੀਤੀਗਤ ਦਰ ਨੂੰ ਸਥਿਰ ਰੱਖਣ ਦੀ ਵਕਾਲਤ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਮਹਿੰਗਾਈ ’ਤੇ ਕਾਬੂ ਪਾਉਣ ’ਚ ਹਾਲੇ ਅੱਧੀ ਸਫਲਤਾ ਹੀ ਮਿਲ ਸਕੀ ਹੈ। ਬੀਤੀ ਛੇ-ਅੱਠ ਜੂਨ ਨੂੰ ਹੋਈ ਐੱਮ. ਪੀ. ਸੀ. ਬੈਠਕ ’ਚ ਨੀਤੀਗਤ ਰੇਪੋ ਦਰ ਨੂੰ 6.5 ਫ਼ੀਸਦੀ ’ਤੇ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਲਗਾਤਾਰ ਦੂਜਾ ਮੌਕਾ ਸੀ ਜਦੋਂ ਰੇਪੋ ਦਰ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।