ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤਾ ਨਵਾਂ ਆਂਕੜਾ

ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤਾ ਨਵਾਂ ਆਂਕੜਾ
ਵਿੱਤੀ ਸਾਲ 2022-23 ਲਈ ਹੁਣ ਤੱਕ 6 ਕਰੋੜ ਆਮਦਨ ਕਰ ਰਿਟਰਨਾਂ (ਆਈ. ਟੀ. ਆਰ.) ਦਾਖਲ ਕੀਤੀਆਂ ਜਾ ਚੁੱਕੀਆਂ ਹਨ। ਇਹ ਗਿਣਤੀ ਪਿਛਲੇ ਸਾਲ 31 ਜੁਲਾਈ ਤੱਕ ਦਾਖਲ ਕੀਤੀਆਂ ਗਈਆਂ ਆਈ. ਟੀ. ਆਰ. ਦੇ ਅੰਕੜਿਆਂ ਨੂੰ ਪਾਰ ਕਰ ਗਈ ਹੈ। ਤਨਖਾਹਦਾਰ ਵਰਗ ਅਤੇ ਅਜਿਹੇ ਲੋਕ ਜਿਨ੍ਹਾਂ ਨੂੰ ਆਪਣੇ ਖਾਤਿਆਂ ਦਾ ਆਡਿਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਲਈ ਆਈ. ਟੀ. ਆਰ. ਦਾਖਲ ਕਰਨ ਦੀ ਆਖਰੀ ਤਾਰੀਖ਼ 31 ਜੁਲਾਈ ਹੈ।

ਆਮਦਨ ਕਰ ਵਿਭਾਗ ਨੇ ਟਵੀਟ ਕੀਤਾ ਕਿ 30 ਜੁਲਾਈ ਨੂੰ ਦੁਪਹਿਰ 1 ਵਜੇ ਤੱਕ 6 ਕਰੋੜ ਆਮਦਨ ਕਰ ਰਿਟਰਨਾਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ, ਜੋ ਪਿਛਲੇ ਸਾਲ 31 ਜੁਲਾਈ ਤੱਕ ਦਾਖਲ ਆਈ. ਟੀ. ਆਰ. ਦੇ ਅੰਕੜਿਆਂ ਤੋਂ ਜ਼ਿਆਦਾ ਹਨ। ਆਮਦਨ ਕਰ ਵਿਭਾਗ ਨੇ ਕਿਹਾ ਕਿ ਈ-ਫਾਈਲਿੰਗ ਪੋਰਟਲ ’ਤੇ ਅੱਜ ਦੁਪਹਿਰ ਇਕ ਵਜੇ ਤੱਕ 46 ਲੱਖ ਤੋਂ ਵੱਧ ਸਫਲ ‘ਲਾਗਇਨ’ ਹੋ ਚੁੱਕੇ ਹਨ। ਸ਼ਨੀਵਾਰ ਨੂੰ 1.78 ਕਰੋੜ ਸਫਲ ‘ਲਾਗਇਨ’ ਹੋਏ ਸਨ।