The central government decided to limit the storage of wheat to prevent rising prices

The central government decided to limit the storage of wheat to prevent rising prices
ਕਣਕ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨੇ ਅੱਜ ਕਰੀਬ 15 ਸਾਲਾਂ ਵਿੱਚ ਪਹਿਲੀ ਵਾਰ ਇਸਦੀ ਭੰਡਾਰਨ ਸੀਮਾ ਨਿਰਧਾਰਤ ਕਰ ਲਈ ਹੈ। ਨਿਰਧਾਰਤ ਕੀਤੀ ਭੰਡਾਰਨ ਸੀਮਾ 31 ਮਾਰਚ, 2024 ਤੱਕ ਲਾਗੂ ਰਹੇਗੀ।  ਕਣਕ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨੇ ਅੱਜ ਕਰੀਬ 15 ਸਾਲਾਂ ਵਿੱਚ ਪਹਿਲੀ ਵਾਰ ਇਸਦੀ ਭੰਡਾਰਨ ਸੀਮਾ ਨਿਰਧਾਰਤ ਕਰ ਲਈ ਹੈ। ਨਿਰਧਾਰਤ ਕੀਤੀ ਭੰਡਾਰਨ ਸੀਮਾ 31 ਮਾਰਚ, 2024 ਤੱਕ ਲਾਗੂ ਰਹੇਗੀ। ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਇਹ ਸੀਮਾ ਵਪਾਰੀਆਂ, ਥੋਕ ਵਿਕਰੇਤਾਵਾਂ, ਵੱਡੀਆਂ ਰਿਟੇਲ ਚੇਨਾਂ ਅਤੇ ਪ੍ਰੋਸੈਸਰਾਂ 'ਤੇ ਲਾਗੂ ਹੋਵੇਗੀ। ਕਿਸਾਨਾਂ ਨੂੰ ਇਸ ਭੰਡਾਰਨ ਸੀਮਾ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।

ਸੂਤਰਾਂ ਅਨੁਸਾਰ ਕੇਂਦਰ ਸਰਕਾਰ ਵਲੋਂ ਸਟੋਰੇਜ ਦੀ ਸੀਮਾ ਅਜਿਹੇ ਸਮੇਂ ਤੈਅ ਕੀਤੀ ਗਈ ਹੈ, ਜਦੋਂ ਦੇਸ਼ ਵਿੱਚ 2022-23 ਦੇ ਫ਼ਸਲੀ ਮੰਡੀਕਰਨ ਸੀਜ਼ਨ (ਜੁਲਾਈ-ਜੂਨ) ਵਿੱਚ ਰਿਕਾਰਡ 1,120 ਲੱਖ ਟਨ ਕਣਕ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਦੂਜੇ ਪਾਸੇ ਸਟਾਕ ਨੂੰ ਸੀਮਤ ਕਰਨ ਦਾ ਫ਼ੈਸਲਾ ਅਜਿਹੇ ਸਮੇਂ 'ਚ ਲਿਆ ਗਿਆ, ਜਦੋਂ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਦੇ ਕਾਰਨ ਮਈ 'ਚ ਪ੍ਰਚੂਨ ਮਹਿੰਗਾਈ ਦਰ 25 ਮਹੀਨਿਆਂ ਦੇ ਹੇਠਲੇ ਪੱਧਰ 4.25 ਫ਼ੀਸਦੀ 'ਤੇ ਪਹੁੰਚ ਗਈ ਸੀ।