ਸੰਧੂ ਨੇ ਸੋਮਵਾਰ ਨੂੰ ਕਿਹਾ, 'ਜੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਮੈਂ ਸਭ ਤੋਂ ਵੱਧ ਕਿਸ ਚੀਜ਼ ਦੀ ਵਕਾਲਤ ਕਰਾਂਗਾ, ਇਸ ਰਿਸ਼ਤੇ ਲਈ ਸਭ ਤੋਂ ਵੱਧ ਲਾਭਦਾਇਕ ਕੀ ਹੈ ਅਤੇ ਅਸਲ ਵਿੱਚ ਵਿਸ਼ਵ ਹਿੱਤ ਕਿਸ ਵਿੱਚ ਹਨ… ਉਹ ਤਕਨਾਲੋਜੀ ਹੈ। ਇਹ ਰਿਸ਼ਤਿਆਂ ਦੀ ਅਸਲ ਸਮਰਥਾ ਨੂੰ ਸਾਹਮਣੇ ਲਿਆਉਣ ਦਾ ਸਭ ਤੋਂ ਮਹੱਤਵਪੂਰਨ ਜ਼ਰੀਆ ਹੈ।' ਉਨ੍ਹਾਂ ਕਿਹਾ, 'ਤਕਨਾਲੋਜੀ ਸੈਕਟਰ ਵਿੱਚ ਸਾਡੇ ਵਿਚਕਾਰ ਬਹੁਤ ਤਾਲਮੇਲ ਹੈ। ਇਹ ਓਨਾ ਹੀ ਰਣਨੀਤਕ ਹੈ ਜਿੰਨਾ ਇਹ ਵਪਾਰਕ ਹੈ।'
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਭਾਰਤ-ਅਮਰੀਕਾ ਭਾਈਵਾਲੀ ਨੂੰ ਹੋਰ ਤੇਜ਼ੀ ਨਾਲ ਵਧਾਉਣ ਲਈ ਤਕਨਾਲੋਜੀ ਦੀ ਤਾਕਤ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਦੀ ਅਸਲ ਸਮਰਥਾ ਨੂੰ ਸਾਹਮਣੇ ਲਿਆਉਣ ਦਾ “ਸਭ ਤੋਂ ਮਹੱਤਵਪੂਰਨ ਜ਼ਰੀਆ” ਤਕਨਾਲੋਜੀ ਹੀ ਹੈ। ਸੰਧੂ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਦੇ ਸੱਦੇ 'ਤੇ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਵੀ ਸੰਬੋਧਨ ਕਰਨਗੇ।