ਰੂਸ ਦਾ ਸੀਰੀਆ 'ਤੇ ਵੱਡਾ ਹਵਾਈ ਹਮਲਾ

ਰੂਸ ਦਾ ਸੀਰੀਆ 'ਤੇ ਵੱਡਾ ਹਵਾਈ ਹਮਲਾ
ਰੂਸ ਨੇ ਸੀਰੀਆ 'ਤੇ ਵੱਡਾ ਹਮਲਾ ਕੀਤਾ ਹੈ। ਇਸ ਰੂਸੀ ਹਵਾਈ ਹਮਲੇ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਰੂਸ ਨੇ ਉੱਤਰ-ਪੱਛਮੀ ਸੀਰੀਆ 'ਚ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ 'ਤੇ ਹਮਲਾ ਕੀਤਾ ਹੈ। ਰੂਸੀ ਹਵਾਈ ਹਮਲੇ 'ਚ 2 ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ।

ਖ਼ਬਰਾਂ ਮੁਤਾਬਕ ਰੂਸੀ ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਵਿਦਰੋਹੀਆਂ ਦੇ ਨਿਯੰਤਰਿਤ ਉੱਤਰ-ਪੱਛਮੀ ਇਦਲਿਬ ਸੂਬੇ ਦੇ ਇਕ ਕਸਬੇ 'ਤੇ ਬੰਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ। ਐਤਵਾਰ ਨੂੰ ਜਿਸਰ ਅਲ-ਸ਼ੁਗੁਰ ਸ਼ਹਿਰ 'ਤੇ ਹੋਏ ਹਮਲੇ 'ਚ ਫਲ ਅਤੇ ਸਬਜ਼ੀ ਮੰਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਮਿਜ਼ਾਈਲ ਵਿੱਚ ਇੰਨਾ ਜ਼ਿਆਦਾ ਦਬਾਅ ਸੀ ਕਿ ਨੇੜੇ ਦਾ ਭੀੜ-ਭੜੱਕੇ ਵਾਲਾ ਇਕ ਬਾਜ਼ਾਰ ਵੀ ਪ੍ਰਭਾਵਿਤ ਹੋਇਆ।