P. U. Punjabi language will remain the compulsory subject

P. U. Punjabi language will remain the compulsory subject
ਪੰਜਾਬ ਯੂਨੀਵਰਸਟੀ (ਪੀ. ਯੂ.) ਅਤੇ ਪੀ. ਯੂ. ਨਾਲ ਜੁੜੇ ਕਾਲਜਾਂ ’ਚ ਪੰਜਾਬੀ ਭਾਸ਼ਾ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਰਹੇਗੀ। ਬੁੱਧਵਾਰ ਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਪੀ. ਯੂ. ਵਿਚ ਹੋਈ ਬੈਠਕ ’ਚ ਇਹ ਫ਼ੈਸਲਾ ਗਿਆ ਹੈ।  ਇਸ ਫ਼ੈਸਲੇ ਅਨੁਸਾਰ ਪੰਜਾਬੀ ਭਾਸ਼ਾ ਨੂੰ ਅੰਡਰ ਗ੍ਰੈਜੂਏਟ ਪੱਧਰ ’ਤੇ ਸਾਰੇ 6 ਸਮੈਸਟਰਾਂ ਵਿਚ ਲਾਜ਼ਮੀ ਕਰ ਦਿੱਤਾ ਗਿਆ ਹੈ। ਨਿਊ ਐਜੂਕੇਸ਼ਨ ਪਾਲਿਸੀ (ਐੱਨ.ਈ.ਪੀ.) 2020, ਜੋ ਨਵੇਂ ਸੈਸ਼ਨ 2023 ਤੋਂ ਲਾਗੂ ਹੋਣ ਜਾ ਰਹੀ ਹੈ, ਉਸ ਨਾਲ ਪੰਜਾਬੀ ਭਾਸ਼ਾ ’ਤੇ ਕੋਈ ਅਸਰ ਨਹੀਂ ਪਵੇਗਾ। ਪੰਜਾਬੀ ਭਾਸ਼ਾ ਨੂੰ ਪਹਿਲਾਂ ਦੀ ਤਰ੍ਹਾਂ ਲਾਜ਼ਮੀ ਹੀ ਰੱਖਿਆ ਜਾਵੇਗਾ।