Chinese telecommunications companies like Huawei and ZTE will stay away from the Indian market

Chinese telecommunications companies like Huawei and ZTE will stay away from the Indian market
Huawei ਅਤੇ ZTE ਵਰਗੇ ਚੀਨ ਦੇ ਦੂਰਸੰਚਾਰ ਉਪਕਰਣ ਨਿਰਮਾਤਾਵਾਂ ਨੂੰ ਭਰੋਸੇਯੋਗ ਸਰੋਤ ਪ੍ਰਮਾਣੀਕਰਣ ਦੇਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਜਿਸ ਕਰਕੇ ਉਕਤ ਕੰਪਨੀਆਂ ਨੂੰ ਫਿਲਹਾਲ ਭਾਰਤੀ ਬਾਜ਼ਾਰ ਤੋਂ ਦੂਰ ਰਹਿਣਾ ਪੈ ਸਕਦਾ ਹੈ। ਸੂਤਰਾਂ ਅਨੁਸਾਰ ਇਹ ਮੁੱਦਾ ਹਾਲ ਹੀ ਵਿੱਚ ਸਾਹਮਣੇ ਆਇਆ ਸੀ ਪਰ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਇਨ੍ਹਾਂ ਕੰਪਨੀਆਂ ਨੂੰ ਫਿਲਹਾਲ ਦੂਰ ਰੱਖਣ ਦਾ ਫ਼ੈਸਲਾ ਕੀਤਾ ਹੈ। ਦੋ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੇ ਸਰਕਾਰ ਨੂੰ ਇਸ ਮੁੱਦੇ 'ਤੇ ਵਿਚਾਰ ਕਰਨ ਦੀ ਗੈਰ ਰਸਮੀ ਬੇਨਤੀ ਕੀਤੀ ਹੈ ਤਾਂ ਜੋ ਚੀਨ ਤੋਂ ਦੂਰਸੰਚਾਰ ਉਪਕਰਣਾਂ ਦੀਆਂ ਕੁਝ ਸ਼੍ਰੇਣੀਆਂ ਦੀ ਦਰਾਮਦ ਕੀਤੀ ਜਾ ਸਕੇ।