ਹੁਣ ਫੇਸਬੁੱਕ ਫ੍ਰੈਂਡ ਨੂੰ ਮਿਲਣ ਭਾਰਤ ਦੀ ਅੰਜੂ ਨੇ ਪਾਰ ਕੀਤਾ ਬਾਰਡਰ

ਹੁਣ ਫੇਸਬੁੱਕ ਫ੍ਰੈਂਡ ਨੂੰ ਮਿਲਣ ਭਾਰਤ ਦੀ ਅੰਜੂ ਨੇ ਪਾਰ ਕੀਤਾ ਬਾਰਡਰ
ਗ੍ਰੇਟਰ ਨੋਇਡਾ ਦਾ ਰਬੂਪੁਰਾ ਸ਼ਹਿਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਸੀਮਾ ਹੈਦਰ ਹੈ, ਜੋ ਸਚਿਨ ਮੀਣਾ ਦੇ ਪਿਆਰ 'ਚ ਪਾਗਲ ਹੋ ਕੇ ਭਾਰਤ ਆਈ ਸੀ। ਇਨ੍ਹਾਂ ਦੋਹਾਂ ਦੀ ਲਵ ਸਟੋਰੀ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। ਇਨ੍ਹੀਂ ਦਿਨੀਂ ਇਨ੍ਹਾਂ ਦੋਵਾਂ ਦਾ ਨਾਂ ਲੋਕਾਂ ਦੇ ਬੁੱਲਾਂ 'ਤੇ ਹੈ। ਇਸੇ ਦੌਰਾਨ ਇਕ ਭਾਰਤੀ ਲੜਕੀ ਆਪਣੇ ਪਿਆਰ ਨੂੰ ਮਿਲਣ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਈ ਹੈ। ਸੀਮਾ ਹੈਦਰ ਜਿੱਥੇ ਆਨਲਾਈਨ ਗੇਮ PubG ਖੇਡਦਿਆਂ ਸਚਿਨ ਨੂੰ ਆਪਣਾ ਦਿਲ ਦੇ ਬੈਠੀ ਅਤੇ ਫਿਰ ਦੁਬਈ, ਨੇਪਾਲ ਦੇ ਰਸਤੇ ਭਾਰਤ ਪਹੁੰਚ ਗਈ, ਉਥੇ ਅੰਜੂ ਨਾਂ ਦੀ ਭਾਰਤੀ ਔਰਤ ਆਪਣੇ ਫੇਸਬੁੱਕ ਪ੍ਰੇਮੀ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪਹੁੰਚ ਗਈ ਹੈ।