ਨਿਫਟੀ 69 ਅੰਕ ਹੋਇਆ ਮਜ਼ਬੂਤ

ਨਿਫਟੀ 69 ਅੰਕ ਹੋਇਆ ਮਜ਼ਬੂਤ
 ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਕੁਝ ਸ਼ੇਅਰਾਂ ਵਿੱਚ ਤਾਜ਼ਾ ਖਰੀਦਦਾਰੀ ਕਾਰਨ ਸਥਾਨਕ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਮਜ਼ਬੂਤੀ ਨਾਲ ਖੁੱਲ੍ਹੇ। ਬਾਜ਼ਾਰ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ 'ਚ ਵਾਧਾ ਉਮੀਦਾਂ ਮੁਤਾਬਕ ਹੋਇਆ ਹੈ। ਅਜਿਹੇ 'ਚ ਸ਼ੇਅਰ ਬਾਜ਼ਾਰ ਦੇ ਸਕਾਰਾਤਮਕ ਦਾਇਰੇ 'ਚ ਰਹਿਣ ਦੀ ਉਮੀਦ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 188.56 ਅੰਕ ਜਾਂ 0.28 ਫ਼ੀਸਦੀ ਵਧ ਕੇ 66,895.76 'ਤੇ ਪਹੁੰਚ ਗਿਆ।