ਇਨਕਮ ਟੈਕਸ ਵਿਭਾਗ ਦਾ ਨਵਾਂ ਰਿਕਾਰਡ, 31 ਜੁਲਾਈ ਤੱਕ ਦਾਖ਼ਲ ਹੋਏ 6.77 ਕਰੋੜ ਤੋਂ ਵੱਧ ITR

ਇਨਕਮ ਟੈਕਸ ਵਿਭਾਗ ਦਾ ਨਵਾਂ ਰਿਕਾਰਡ, 31 ਜੁਲਾਈ ਤੱਕ ਦਾਖ਼ਲ ਹੋਏ 6.77 ਕਰੋੜ ਤੋਂ ਵੱਧ ITR
ਕੱਲ ਯਾਨੀ 31 ਜੁਲਾਈ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ਸੀ ਅਤੇ ਇਸ ਦਿਨ ਤੱਕ ITR ਫਾਈਲ ਕਰਨ ਦਾ ਨਵਾਂ ਰਿਕਾਰਡ ਬਣਿਆ ਹੈ। ਆਮਦਨ ਕਰ ਵਿਭਾਗ ਦੀ ਵੈੱਬਸਾਈਟ www.incometax.gov.in 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 31 ਜੁਲਾਈ ਦੀ ਅੱਧੀ ਰਾਤ 12 ਵਜੇ ਤੱਕ ਦੇਸ਼ 'ਚ ਵਿੱਤੀ ਸਾਲ 2022-23 ਦੀ ਅਸੈਸਮੈਂਟ ਲਈ 6,77,42,303 ਕਰੋੜ ਆਮਦਨ ਟੈਕਸ ਰਿਟਰਨ ਦਾਖ਼ਲ ਕੀਤੇ ਗਏ ਹਨ। ਦੇਸ਼ ਵਿੱਚ ਸਾਲ 2023-24 ਲਈ 6.77 ਕਰੋੜ ਤੋਂ ਵੱਧ ਆਈਟੀਆਰ ਫਾਈਲਿੰਗ ਹੋਈ ਹੈ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ।

ਇਹ ਵਿਅਕਤੀਗਤ ਟੈਕਸਦਾਤਾਵਾਂ ਅਤੇ ਇਕਾਈਆਂ ਲਈ ਆਮਦਨ ਕਰ ਦਾਇਰ ਕਰਨ ਦਾ ਇੱਕ ਵੱਡਾ ਰਿਕਾਰਡ ਹੈ। ਇਨਕਮ ਟੈਕਸ ਵਿਭਾਗ ਦੇ ਟਵੀਟ ਅਨੁਸਾਰ, ਪਿਛਲੇ ਸਾਲ ਯਾਨੀ ਵਿੱਤੀ ਸਾਲ 2021-22 ਵਿੱਚ ਇਸ ਸ਼੍ਰੇਣੀ ਲਈ ਕੁੱਲ 5.83 ਕਰੋੜ ਆਈਟੀਆਰ ਫਾਈਲ ਕੀਤੇ ਗਏ ਸਨ ਅਤੇ ਇਸ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਦੇਸ਼ ਵਿੱਚ 1 ਕਰੋੜ ਤੋਂ ਵੱਧ ਟੈਕਸ ਰਿਟਰਨ ਫਾਈਲ ਕੀਤੇ ਜਾ ਚੁੱਕੇ ਹਨ।