ਮੇਰੇ ਅਨੁਭਵ , ਮੇਰੇ ਲੇਖ ‘ ਲੇਖਕ ਜਗਜੀਤ ਸਿੰਘ ਦਸੂਹਾ ਦੀ ਕਿਤਾਬ ਦੀ ਹੋਈ ਘੁੰਢ-ਚੁਕਾਈ
ਪਿੱਛਲੇ ਹਫਤੇ ਇੱਕ ਕਿਤਾਬ ਨਿਉਯਾਰਕ ਦੀ ਧਰਤੀ ਤੇ ਰਲੀਜ ਕੀਤੀ ਗਈ। ਜਿੱਥੇ ਗੁਰੂ ਘਰਾਂ ਤੋਂ ਸਪੈਸਲ ਤੌਰ ਤੇ ਹੈੱਡ ਗ੍ਰੰਥੀ ਸਾਹਿਬਾਨ ਕੀਰਤਨੀਏ ਜਥੇ ਅਤੇ ਗੁਰੂ ਘਰਾਂ ਦੀ ਕਮੇਟੀ ਦੇ ਪ੍ਰਧਾਨ ਵੀ ਪਹੁੰਚੇ ਹੋਏ ਸਨ। ਇਸ ਦਾ ਮਤਲਬ ਸਾਫ ਹੈ। ਕਿਤਾਬ ਵਿੱਚ ਕੁੱਝ ਤਾਂ ਇਸ ਤਰਾਂ ਦਾ ਹੈ। ਜਿਹੜਾ ਇੱਥੇ ਸੱਭ ਨੂੰ ਖਿੱਚ ਕੇ ਲੈ ਆਇਆ। ਇਹ ਗੱਲ ਸੱਚ ਹੈ , ਜਿੰਨੇ ਵੀ ਸ਼ੁੱਭਚਿੰਤਕ ਕਿਤਾਬ ਦੀ ਘੁੰਡ ਚਕਾਈ ਲਈ ਪਹੁੰਚੇ ਸਨ। ਉਹਨਾਂ ਨੂੰ ਨਿਉਤਾ ਤਾਂ ਦਿੱਤਾ ਹੋਇਆ ਸੀ। ਪਰ ਕਿਤਾਬ ਐਨੀ ਪ੍ਰੰਸਸਾ ਦਾ ਵਿਸ਼ਾ ਬਣ ਜਾਵੇਗੀ। ਇਹ ਸ਼ਾਇਦ ਕਿਤਾਬ ਰਲੀਜ ਕਰਨ ਵਾਲੇ ਲੇਖਕ ਜਗਜੀਤ ਸਿੰਘ ਦਸੁਹਾ ਵੀ ਨਹੀ ਜਾਣਦੇ ਹੋਣਗੇ। ਇਸ ਦੀ ਮੁੱਖ ਕਾਰਨ ਕਿਤਾਬ ਦਾ ਸ਼ੀਰਸ਼ਕ ਸੀ। ਕਿਤਾਬ ਦਾ ਨਾਂਅ ਹੀ ਕਿਤਾਬ ਵਾਰੇ ਬਹੁਤ ਕੁੱਝ ਕਹਿੰਦਾ ਹੈ। ਜਿਵੇਂ ਮੇਰਾ ਅਨੁਭਵ ਜਾਨੀ ਕਿ ਮੇਰੇ ਵੱਲੋਂ ਉਹ ਸਾਰੇ ਕੀਤੇ ਗਏ ਕੰਮ ਜਿਹੜੇ ਅੱਜ ਤੱਕ ਕੀਤੇ ਹਨ। ਉਹ ਮੇਰਾ ਅਨੁਭਵ ਹੈ। ਮੇਰਾ ਤਜਰਬਾ ਹੈ। ਜਿਹਨਾਂ ਨੂੰ ਮੈਂ ਕਲਮ ਰਾਂਹੀ ਕਲਮਬੰਦ ਕਰ ਰਿਹਾ ਹੈ। ਇੱਕ ਅਪਨਾ ਭੂਤਕਾਲ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਇਸ ਤਰਾਂ ਇਤਿਹਾਸ ਹਮੇਸ਼ਾ ਉਹਨਾਂ ਲੋਕਾਂ ਨੂੰ ਯਾਦ ਰੱਖਦਾ ਹੈ। ਜਿਹੜੇ ਕਲਮ ਨਾਲ ਕੁੱਝ ਨ ਕੁੱਝ ਲਿਖ ਦਿੰਦੇ ਹਨ। ਕਲਮ ਤੇ ਸਿਆਹੀ ਦੇ ਸੁਮੇਲ ਨਾਲ ਅਪਨੇ ਤਜਰਬੇ ਤੇ ਬੀਤੀਆਂ ਹੋਈਆਂ ਘਟਨਾਵਾਂ ਨੂੰ ਇਤਿਹਾਸਕ ਰੂਪ ਦੇਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਿਉਂਕਿ ਪ੍ਰਮਾਤਮਾ ਵੱਲੋਂ ਪ੍ਰਫੈਕਟ ਕਲਾ ਕਿਸੇ ਕਿਸੇ ਨੂੰ ਦਿੱਤੀ ਜਾਂਦੀ ਹੈ। ਇਹ ਰੱਬ ਦੀਆਂ ਲਾਈਆਂ ਡਿਊਟੀਆਂ ਨੇ ਜੋ ਅਸੀ ਨਿਭਾ ਰਹੇ ਹਾਂ। ਹਰ ਇੰਨਸਾਨ ਅਪਨੇ ਅਪਨੇ ਕਾਰਜ ਉਸ ਦੇ ਹੁਕਮ ਨਾਲ ਕਰ ਰਿਹਾ ਹੈ। ਇਸ ਵੇਲੇ ਪਹੁੰਚੀਆਂ ਸਖਸੀਅਤਾਂ ਨੇ ਅਪਨੇ ਅਪਨੇ ਵਿਚਾਰ ਸਾਂਝੇ ਕੀਤੇ। ਇੱਕ ਯਾਦਗਾਰ ਫੋਟੋ ਵੀ ਬੀ ਜੇ ਸਟੂਡੀਉ ਤੋਂ ਬਲਦੇਵ ਸਿੰਘ ਵੱਲੋਂ ਖਿੱਚੀ ਗਈ। ਅਦਾਰਾ ਮਹਾਪੰਜਾਬ ਵੱਲੋਂ ਜਗਜੀਤ ਸਿੰਘ ਦਸੂਹਾ ਜੀ ਨੂੰ ਕਿਤਾਬ ਦੀ ਘੁੰਡ ਚਕਾਈ ਲਈ ਵਧਾਈ ਦਿੱਤੀ ਜਾਂਦੀ ਹੈ।