ਮੈਥਿਊ ਹੇਡਨ ਨੇ ਕੱਢੀ ਭੜਾਸ

ਮੈਥਿਊ ਹੇਡਨ ਨੇ ਕੱਢੀ ਭੜਾਸ
ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਮੈਥਿਊ ਹੇਡਨ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰਾਬਿਨਸਨ ਨੂੰ 'ਭੁੱਲਣ ਵਾਲਾ' ਕ੍ਰਿਕਟਰ ਕਰਾਰ ਦਿੱਤਾ ਹੈ ਜਦਕਿ ਸਾਬਕਾ ਵਿਕਟਕੀਪਰ ਇਆਨ ਹੀਲੀ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ। ਪਹਿਲੇ ਏਸ਼ੇਜ਼ ਟੈਸਟ 'ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੂੰ 141 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਰਾਬਿਨਸਨ ਦੀ ਸਲੈਜਿੰਗ ਲਈ ਵਿਆਪਕ ਆਲੋਚਨਾ ਹੋਈ ਸੀ। ਉਹ ਦੂਜੀ ਪਾਰੀ 'ਚ ਟੇਲ ਐਂਡਰ ਪੈਟ ਕਮਿੰਸ ਅਤੇ ਨਾਥਨ ਲਿਓਨ ਦੀਆਂ ਵਿਕਟਾਂ ਨਹੀਂ ਲੈ ਸਕਿਆ ਕਿਉਂਕਿ ਆਸਟ੍ਰੇਲੀਆ ਨੇ ਪਹਿਲਾ ਟੈਸਟ ਦੋ ਵਿਕਟਾਂ ਨਾਲ ਜਿੱਤ ਲਿਆ ਸੀ।