CM ਯੋਗੀ ਆਦਿੱਤਿਆਨਾਥ ਨੇ 'ਮੋਟੋਜੀਪੀ' 2023 ਦੀ ਟਿਕਟ ਦਾ ਕੀਤਾ ਉਦਘਾਟਨ

CM ਯੋਗੀ ਆਦਿੱਤਿਆਨਾਥ ਨੇ 'ਮੋਟੋਜੀਪੀ' 2023 ਦੀ ਟਿਕਟ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਹਿਲੀ ਵਾਰ ਭਾਰਤ ਦੀ ਮੇਜ਼ਬਾਨੀ ਵਿਚ ਹੋਣ ਵਾਲੀ ਵਿਸ਼ਵ ਦੀ ਸਭ ਤੋਂ ਤੇਜ਼ ਮੋਟਰਸਾਈਕਲ ਰੇਸ 'ਮੋਟੋਜੀਪੀ' 2023 ਦੀ ਟਿਕਟ ਦੀ ਉਦਘਾਟਨ ਕੀਤਾ ਹੈ। ਸੂਬਾ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਟੋਜੀਪੀ ਦੁਨੀਆ ਦਾ ਸਭ ਤੋਂ ਵੱਡਾ, ਸਭ ਤੋਂ ਤੇਜ਼ ਅਤੇ ਸਭ ਤੋਂ ਪੁਰਾਣਾ ਬਾਈਕ ਰੇਸਿੰਗ ਮੁਕਾਬਲਾ ਹੈ। ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਭਾਰਤ ਪਹਿਲੀ ਵਾਰ 'ਮੋਟੋਜੀਪੀ' ਦੀ ਮੇਜ਼ਬਾਨੀ 22 ਸਤੰਬਰ ਤੋਂ 24 ਸਤੰਬਰ ਤੱਕ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਨਲ ਸਰਕਟ ਵਿਖੇ ਕਰੇਗਾ।