India face Japan in a do-or-die contest

India face Japan in a do-or-die contest
ਭਾਰਤੀ ਟੀਮ ਅੰਡਰ-17 ਏਸ਼ੀਆਈ ਕੱਪ ਵਿਚ ‘ਕਰੋ ਜਾਂ ਮਰੋ’ ਦੇ ਆਖ਼ਰੀ ਗਰੁੱਪ ਮੈਚ ਵਿਚ ਸ਼ੁੱਕਰਵਾਰ ਯਾਨੀ ਅੱਜ ਮੌਜੂਦਾ ਚੈਂਪੀਅਨ ਜਾਪਾਨ ਨਾਲ ਭਿੜੇਗੀ ਤਾਂ ਉਸਦਾ ਇਰਾਦਾ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ਦਾ ਹੋਵੇਗਾ। ਗਰੁੱਪ-ਡੀ ਦਾ ਮੈਚ ਰਾਜਾਮੰਗਲਾ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਦੇ ਮੁੱਖ ਕੋਚ ਬਿਬਿਆਨੋ ਫਰਨਾਂਡਿਸ ਨੂੰ ਜਾਪਾਨ ਦੀ ਮੁਸ਼ਕਿਲ ਚੁਣੌਤੀ ਦਾ ਅਹਿਸਾਸ ਹੈ ਪਰ ਉਸ ਨੇ ਕਿਹਾ ਕਿ ਰਣਨੀਤੀ ’ਤੇ ਅਮਲ ਕਰਨ ’ਤੇ ਉਸਦੀ ਟੀਮ ਇਸ ਅੜਿੱਕੇ ਨੂੰ ਪਾਰ ਕਰਨ ਵਿਚ ਸਮਰੱਥ ਹੈ।