Finance Minister Sitharaman on his Paris visit to France

Finance Minister Sitharaman on his Paris visit to France
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੀ ਪੈਰਿਸ ਯਾਤਰਾ ਦੌਰਾਨ ਸ਼ੁੱਕਰਵਾਰ ਨੂੰ ਫਰਾਂਸ, ਬ੍ਰਾਜ਼ੀਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿੱਤ ਮੰਤਰੀਆਂ ਨਾਲ ਦੁਵੱਲੀ ਮੀਟਿੰਗਾਂ ਵਿੱਚ ਕਈ ਆਰਥਿਕ ਮੁੱਦਿਆਂ 'ਤੇ ਚਰਚਾ ਕੀਤੀ। ਪੈਰਿਸ ਦੇ ਨਵੇਂ ਗਲੋਬਲ ਫਾਈਨੈਂਸਿੰਗ ਐਗਰੀਮੈਂਟ 'ਤੇ ਆਯੋਜਿਤ ਕਾਨਫਰੰਸ 'ਚ ਹਿੱਸਾ ਲੈਣ ਲਈ ਪਹੁੰਚੀ ਸੀਤਾਰਮਨ ਨੇ ਕਈ ਦੇਸ਼ਾਂ ਦੇ ਵਿੱਤ ਮੰਤਰੀਆਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ।

ਵਿੱਤ ਮੰਤਰਾਲੇ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੀਤਾਰਮਨ ਨੇ ਫਰਾਂਸ ਦੀ ਅਰਥਵਿਵਸਥਾ, ਵਿੱਤ ਅਤੇ ਉਦਯੋਗ ਮੰਤਰੀ ਬਰੂਨੋ ਲੀ ਮਾਇਰ, ਬ੍ਰਾਜ਼ੀਲ ਦੇ ਵਿੱਤ ਮੰਤਰੀ ਹੈਡੇ ਫਰਨਾਂਡੋ ਅਤੇ ਯੂਏਈ ਦੇ ਉਦਯੋਗ ਅਤੇ ਉੱਨਤ ਤਕਨਾਲੋਜੀ ਮੰਤਰੀ ਸੁਲਤਾਨ ਅਹਿਮਦ ਅਲ ਜਾਬਰ ਨਾਲ ਦੁਵੱਲੀ ਮੀਟਿੰਗਾਂ ਵਿੱਚ ਹਿੱਸਾ ਲਿਆ। ਮੰਤਰਾਲੇ ਮੁਤਾਬਕ ਸੀਤਾਰਮਨ ਨੇ ਫਰਾਂਸੀਸੀ ਮੰਤਰੀ ਨਾਲ ਮੁਲਾਕਾਤ ਦੌਰਾਨ ਬਹੁਪੱਖੀ ਵਿਕਾਸ ਬੈਂਕਾਂ ਨੂੰ ਮਜ਼ਬੂਤ ​​ਕਰਨ ਸਮੇਤ ਹੋਰ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ।