ਦਰਅਸਲ, ਗੂਗਲ 'ਤੇ ਹਸੀਨ ਜਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਉਨ੍ਹਾਂ ਦੀ ਉਮਰ 43 ਸਾਲ ਦੱਸੀ ਗਈ ਹੈ। ਗੂਗਲ 'ਤੇ ਉਨ੍ਹਾਂ ਦੀ ਜਨਮ ਤਾਰੀਖ਼ 2 ਫਰਵਰੀ 1980 ਦਿਖਾਈ ਗਈ ਹੈ। ਜਦਕਿ ਸ਼ਮੀ ਦਾ ਜਨਮ 3 ਸਤੰਬਰ 1990 ਨੂੰ ਹੋਇਆ ਸੀ। ਯਾਨੀ ਸ਼ਮੀ ਹੁਣ 32 ਸਾਲ ਦੇ ਹੋ ਚੁੱਕੇ ਹਨ। ਇਸ ਹਿਸਾਬ ਨਾਲ ਹਸੀਨ ਆਪਣੀ ਉਮਰ 'ਚ ਸ਼ਮੀ ਤੋਂ 10 ਸਾਲ ਵੱਡੀ ਨਿਕਲੀ ਹੈ। ਹਾਲਾਂਕਿ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਹਸੀਨ ਜਹਾਂ ਸ਼ਮੀ ਤੋਂ ਛੋਟੀ ਹੈ।
ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ
.jpg)
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲਾਂਕਿ ਇਹ ਦੋਵੇਂ ਕਾਫ਼ੀ ਸਮੇਂ ਤੋਂ ਇਕ-ਦੂਜੇ ਤੋਂ ਵੱਖ ਰਹਿ ਰਹੇ ਹਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਕੇਸ ਚੱਲ ਰਿਹਾ ਹੈ ਪਰ ਇਸ ਦੌਰਾਨ ਹਸੀਨ ਦੀ ਉਮਰ ਨੂੰ ਲੈ ਕੇ ਹੁਣ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਉਹ ਮੁਹੰਮਦ ਸ਼ਮੀ ਤੋਂ 10 ਸਾਲ ਵੱਡੀ ਹੈ।