ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਜਿਹਾ ਇਕ ਵੱਡਾ ਦਾਅਵਾ ਕੀਤਾ ਹੈ। ਨਿਤਿਨ ਗਡਕਰੀ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ 'ਚ ਦੇਸ਼ 'ਚ ਪੈਟਰੋਲ 15 ਰੁਪਏ ਪ੍ਰਤੀ ਲੀਟਰ ਮਿਲ ਸਕਦਾ ਹੈ ਅਤੇ ਇਹ ਈਥਾਨੌਲ ਦੀ ਮਦਦ ਨਾਲ ਹੋਵੇਗਾ। 

ਨਿਤਿਨ ਗਡਕਰੀ ਨੇ ਕਿਹਾ, 'ਕਿਸਾਨ ਹੁਣ ਅੰਨਦਾਤਾ ਵੀ ਨਹੀਂ, ਊਰਜਾ ਦਾਤਾ ਵੀ ਬਣੇਗਾ।' ਮੈਂ ਅਗਸਤ ਮਹੀਨੇ ਵਿੱਚ ਟੋਇਟਾ ਕੰਪਨੀ ਦੀਆਂ ਗੱਡੀਆਂ ਲਾਂਚ ਕਰ ਰਿਹਾ ਹਾਂ। ਇਹ ਸਾਰੀਆਂ ਗੱਡੀਆਂ ਕਿਸਾਨਾਂ ਵੱਲੋਂ ਤਿਆਰ ਈਥਾਨੌਲ 'ਤੇ ਚੱਲਣਗੀਆਂ। ਜੇਕਰ 60 ਫ਼ੀਸਦੀ ਈਥਾਨੌਲ ਅਤੇ 40 ਫ਼ੀਸਦੀ ਬਿਜਲੀ ਦੀ ਵਰਤੋਂ ਕੀਤੀ ਜਾਵੇ ਤਾਂ ਪੈਟਰੋਲ 15 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਸਕਦਾ ਹੈ।  ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੀ ਖ਼ਤਮ ਹੋ ਜਾਵੇਗੀ ਅਤੇ ਈਂਧਨ ਦੀ ਦਰਾਮਦ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।