ਸੁਨੀਲ ਜਾਖੜ ਨੂੰ 'ਆਪ' ਆਗੂ ਦੀਪਕ ਬਾਲੀ ਦੀ ਨਸੀਹਤ

ਸੁਨੀਲ ਜਾਖੜ ਨੂੰ 'ਆਪ' ਆਗੂ ਦੀਪਕ ਬਾਲੀ ਦੀ ਨਸੀਹਤ
ਭਾਜਪਾ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਨੂੰ ਹਾਲ ਹੀ ਵਿਚ ਭਾਜਪਾ ਹਾਈਕਮਾਨ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਐਲਾਨੇ ਜਾਣ ਮਗਰੋਂ ਪੰਜਾਬ ਦੀ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਪਈ ਹੈ। ਵੱਖ-ਵੱਖ ਆਗੂਆਂ ਵੱਲੋਂ ਜਾਖੜ ਦੇ ਪੰਜਾਬ ਪ੍ਰਧਾਨ ਬਣਨ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਨੇ ਵੀ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਜਾਖੜ ਨੂੰ ਨਸੀਹਤ ਦਿੱਤੀ ਹੈ ਅਤੇ ਪਿਤਾ ਬਲਰਾਮ ਜਾਖੜ ਦੀ ਵਿਚਾਰ ਧਾਰਾ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਹੀ ਹੈ। 
ਹਿਮਾਚਲ ਪ੍ਰਦੇਸ਼ ਦੇ ਮੀਡੀਆ ਇੰਚਾਰਜ ਦੀਪਕ ਬਾਲੀ ਨੇ ਟਵਿੱਟਰ ਜ਼ਰੀਏ ਕਿਹਾ ਹੈ ਕਿ ਇਕ ਵਿਅਕਤੀ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਵਿਚ ਸੀ। ਆਪਣੇ ਪਿਤਾ ਬਲਰਾਮ ਜਾਖੜ ਵੱਲੋਂ ਦਿੱਤੀ ਗਈ ਹਰ ਚੀਜ਼ (ਪੈਸਾ, ਨਾਮ, ਪ੍ਰਸਿੱਧੀ ਅਤੇ ਸੰਪਰਕ) ਲੈ ਕੇ ਚੱਲ ਰਹੇ ਹਨ ਹੁਣ ਉਹ ਭਾਜਪਾ ਪ੍ਰਧਾਨ ਦੇ ਰੂਪ ਵਿਚ ਭਾਜਪਾ ਵਿਚ ਹਨ। ਜਾਖੜ ਸਾਬ੍ਹ ਵਿਚ ਵਿਚਾਰਧਾਰਾ ਦੀ ਕਿੰਨੀ ਤਬਦੀਲੀ ਆਈ ਹੈ। ਕ੍ਰਿਪਾ ਕਰਕੇ ਆਪਣੇ ਪਿਤਾ ਦੀ ਵਿਚਾਰਧਾਰਾ ਨੂੰ ਵੀ ਲੈ ਕੇ ਜਾਓ, ਜੋ ਤੁਹਾਡੇ ਕੋਲ ਹੈ।