ਇੱਕ ਸਮਾਂ ਸੀ ਜਦੋਂ ਸਵੇਰੇ ਗੁਰੂ ਘਰ ਦੇ ਗ੍ਰੰਥੀ ਸਾਹਿਬ ਜੀ ਵੱਲੋਂ ਲੌਡ ਸਪੀਕਰ ਤੋਂ ਅਵਾਜ ਦਿੱਤੀ ਜਾਂਦੀ ਸੀ, ਪਿੰਡ ਵਾਸੀਉ! ਅੱਜ ਤੂਫਾਨ ਆਉਣ ਵਾਲਾ ਹੈ ਜਾਂ ਕੋਈ ਹੋਰ ਮੁਸੀਬਤ ਆਉਣ ਵਾਲੀ ਹੈ। ਸਾਰੇ ਅਪਣੇ-ਅਪਣੇ ਘਰਾਂ ਚੋਂ ਜੋ ਸਰਦਾ ਪੁੱਜਦਾ ਹੈ, ਜਲਦੀ ਤੋਂ ਜਲਦੀ ਲੈਕੇ ਗੁਰੂ ਘਰ ਪਹੁੰਚੋ। ਬੱਸ ਐਨੀ ਅਵਾਜ ਦੇਣ ਦੀ ਲੋੜ ਹੁੰਦੀ ਸੀ, ਪਿੰਡ ਦੇ ਲੋਕ ਅਪਣੇ ਘਰਾਂ ਵਿੱਚੋਂ ਸਮੱਗਰੀ ਵਗੈਰਾ ਲੈਕੇ ਗੁਰੂ ਘਰ ਪਹੁੰਚ ਜਾਂਦੇ ਸਨ। ਦੇਗਾਂ ਪਕਾਈਆਂ ਜਾਂਦੀਆਂ ਸਨ। ਗੁਰਬਾਣੀ ਪਾਠ ਲਗਾਤਾਰ ਸੰਗਤਾਂ ਵੱਲੋਂ ਕੀਤੇ ਜਾਂਦੇ ਸਨ। ਲੰਗਰ ਵੀ ਨਾਲੋ ਨਾਲ ਚੱਲਦਾ ਸੀ। ਪਰ ਕਦੇ ਕਿਸੇ ਨੇ ਇਹ ਨਹੀਂ ਸੀ ਕਿਹਾ। ਤੂੰ ਥੋੜਾ ਲੈਕੇ ਆਇਆਂ ਜਾਂ ਤੈਨੂੰ ਪਾਠ ਕਰਨਾ ਨਹੀ ਆਉਂਦਾ। ਪਰ ਜਦੋਂ ਦਾ ਸੋਸ਼ਲ ਮੀਡੀਆ ਆਇਆ ਹੈ। ਅੱਜ ਕਲ੍ਹ ਵਿਦਿਆਰਥੀ ਮਾਸਟਰਾਂ ਨੂੰ ਸਮਝਾਉਣ ਲੱਗ ਪਏ ਹਨ। ਤੁਸੀ ਠੀਕ ਨਹੀ ਸਮਝਾ ਰਹੇ। ਅਸੀਂ ਸੋਸ਼ਲ ਮੀਡੀਆ ’ਤੇ ਵੇਖਿਆ ਜੋ ਮੀਡੀਆ ’ਤੇ ਹੈ। ਉਹ ਸੱਚ ਹੈ। ਤੁਸੀਂ ਗਲਤੀ ਕੀਤੀ ਇਸ ਦੀ ਮਾਫੀ ਮੰਗੋ। ਭਾਵ ਸੋਸ਼ਲ ਮੀਡੀਆ ’ਤੇ ਟੀ.ਆਰ.ਪੀ. ਵਟੋਰਨ ਲਈ ਅੱਜ ਲੋਕ ਨੀਚ ਤੋਂ ਨੀਚ ਕੰਮ ਕਰ ਰਹੇ ਹਨ। ਉਹ ਅਪਣੇ ਘਰ ਤੋਂ ਲੈਕੇ ਗੁਰੂ ਘਰਾਂ ਨੂੰ ਭੰਡ ਰਹੇ ਹਨ। ਮਾਨਸਿਕ ਤੌਰ ’ਤੇ ਲੋਕ ਸੋਸ਼ਲ ਮੀਡੀਆ ਦੇ ਗੁਲਾਮ ਹੋ ਚੁੱਕੇ ਹਨ। ਨੋ ਨੌਲਿਜ ਵਿਦੌਉਟ ਕਾਲਿਜ ਭਾਵ ਕਾਲਿਜ ਸਕੂਲ ਦਾ ਗੇਟ ਵੇਖਕੇ ਕਲਾਸ ਵਿੱਚ ਬੈਠੇ ਬਿਨਾ ਅੱਜਕਲ੍ਹ ਵੱਡੇ-ਵੱਡੇ ਬੁਲਾਰੇ ਬਣੇ ਫਿਰਦੇ ਹਨ। ਉਹ ਕੌਮ ਦਾ ਕੀ ਸੰਵਾਰਨਗੇ। ਇਹਨਾਂ ਨੇ ਕੌਮ ਦਾ ਬੇੜਾ ਗਰਕ ਕੀਤਾ ਹੋਇਆ ਹੈ। ਇਹੋ ਜਿਹੇ ਲੋਕਾਂ ਦੀ ਖਾਤਰ ਕੌਮ ਦਾ ਨੁਕਸਾਨ ਹੋ ਰਿਹਾ ਹੈ। ਜਿਹੜਾ ਬੰਦਾ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਮਾਨ ਵੇਲੇ ਇਹੋ ਜਿਹੀਆਂ ਹਰਕਤਾਂ ਕਰਦਾ ਹੈ। ਜਿਸ ਨਾਲ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਇਹ ਬੰਦਾ ਕਦੇ ਵੀ ਕੌਮ ਦਾ ਭਲਾ ਨਹੀਂ ਕਰ ਸਕਦਾ। ਬਲਕਿ ਇਹ ਜਾਂ ਤਾਂ ਕਿਸੇ ਵੱਲੋਂ ਗੁਮਰਾਹ ਕੀਤਾ ਗਿਆ ਹੈ। ਜਾਂ ਮਾਨਸਿਕ ਤੌਰ ’ਤੇ ਬਿਮਾਰ ਹੈ। ਇਹ ਦੋ ਗੱਲਾਂ ਦੇ ਇਲਾਵਾ ਤੀਜੀ ਕੋਈ ਗੱਲ ਨਹੀਂ ਹੋ ਸਕਦੀ। ਬਾਕੀ ਜਿਹੜੇ ਇਹ ਗੱਲਾਂ ਕਰਦੇ ਹਨ। ਇਹ ਬੰਦਾ ਸਰਕਾਰਾਂ ਦਾ ਮੁਖਬਰ ਹੈ। ਉਹ ਦਿਮਾਗੀ ਤੌਰ ਤੇ ਬੜੇ ਛੋਟੇ ਦਿਮਾਗ ਵਾਲੇ ਬੰਦੇ ਹੁੰਦੇ ਹਨ। ਕਿਸੇ ਨੂੰ ਬਿਨਾ ਪ੍ਰੂਫ ਦੇ ਕੋਈ ਪਦਵੀ ਦੇ ਦੇਣੀ ਵੀ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਬਲਕਿ ਮੂਰਖਤਾ ਦਾ ਪ੍ਰਤੀਕ ਹੈ। ਕੁੱਝ ਮੀਡੀਆ ਵਾਲੇ ਵੀ ਸਿਸਟਮ ਨੂੰ ਮਾਇਆ ਇਕੱਠੀ ਕਰਨ ਵਿੱਚ ਲੋਕਾਂ ਨੂੰ ਗੁਮਰਾਹ ਕਰਦੇ ਹਨ। ਇੱਥੇ ਲੀਡਰ ਇਹਨਾਂ ਦੀ ਸਪੋਟ ਕਰਦੇ ਹਨ। ਭਾਵ ਲੋਕਾਂ ਨੂੰ ਨੇਗੈਟਿਵ ਗੱਲਾਂ ਚੰਗੀਆਂ ਲੱਗਦੀਆਂ ਹਨ। ਇਹੀ ਵਜਾ ਕਰਕੇ ਚੰਗੀ ਗੱਲ ਕੋਈ ਸੁਣਦਾ ਨਹੀਂ, ਚੰਗੇ ਵਿਚਾਰਾਂ ਵਾਲੇ ਲੋਕ ਮਾੜੀਆਂ ਗੱਲਾਂ ਸੁਨਣ ਵਾਲਿਆਂ ਨੂੰ ਚੰਗੇ ਨਹੀ ਲੱਗਦੇ। ਇਸ ਕਰਕੇ ਇਹੋ ਜਿਹੇ ਮੁੱਦੇ ਉਜਾਗਰ ਹੁੰਦੇ ਰਹਿੰਦੇ ਹਨ। ਤੁਸੀ ਕਦੇ ਵੀ ਇਹ ਲੜਾਈ ਕਰਨ ਵਾਲਿਆਂ ਨੂੰ ਇਹਨਾਂ ਦੀ ਵਿੱਦਿਆ ’ਤੇ ਸਵਾਲ ਕਰਕੇ ਵੇਖਿਉ। ਇਹ ਤੁਹਾਡੇ ਨਾਲ ਵੀ ਲੜਾਈ ਕਰ ਲੈਣਗੇ। ਤਹਾਨੂੰ ਇਹ ਕਹਿਣਗੇ। ਤੂੰ ਕੌਣ ਹੁੰਦਾ ਮੈਨੂੰ ਇਹ ਸਵਾਲ ਕਰਨ ਵਾਲਾ। ਪਰ ਜਦੋਂ ਕੋਈ ਸਿੱਖਿਅਕ ਸਿੱਖਿਆ ਦੇ ਰਿਹਾ ਹੋਵੇਗਾ ਤਾਂ ਉਸ ਵਿੱਚ ਗਲਤੀਆਂ ਕੱਢਣਗੇ। ਇਹ ਐਦਾਂ ਕਿਉਂ ਕਰਦੇ ਹਨ। ਇਹ ਚਾਹੁੰਦੇ ਹਨ। ਕੋਈ ਚੰਗੀ ਗੱਲ ਸੁਣ ਕੇ ਚੰਗਾ ਨਾ ਹੋ ਜਾਵੇ। ਇਸ ਕਰਕੇ ਇਹਨਾਂ ਵੱਲੋਂ ਵਿਘਣ ਪਾਏ ਜਾਂਦੇ ਹਨ। ਘੱਟ ਸਮਝ ਵਾਲੇ ਲੋਕਾਂ ਵੱਲੋਂ ਵੀਡੀਉ ਬਣਾਕੇ ਵੱਟਸਅੱਪ ਤੇ ਟਿਕਟਾਕ ਤੇ ਪਾ ਦਿੱਤੀ ਜਾਂਦੀ ਹੈ। ਦੁਨੀਆਂ ਤੇ ਕੋਈ ਇੰਨਸਾਨ ਐਦਾਂ ਦਾ ਨਹੀਂ ਜਿਸ ਨੇ ਗਲਤੀ ਨਾ ਕੀਤੀ ਹੋਵੇ। ਪਰ ਕਦੇ ਕਿਸੇ ਨੇ ਅਪਣੀ ਗਲਤੀ ਦੀ ਵੀਡੀਉ ਬਣਾ ਕੇ ਪਾਈ ਹੋਵੇ ਤਾਂ ਦੱਸੋ। ਦੂਜਿਆਂ ਦੀ ਜਰੂਰ ਪਾਈ ਹੋਵੇਗੀ। ਇਹੀ ਫਰਕ ਨੇ ਕੌਮ ਵਿੱਚ ਫਰਕ ਪਾ ਦਿੱਤੇ ਹਨ। ਇਹੀ ਵਜਾ ਕਰਕੇ ਕੌਮ ਨਿਸਾਨ ਸਾਹਿਬ ਥੱਲੇ ਇਕੱਠੀ ਨਹੀ ਹੋ ਰਹੀ। ਜਿਸ ਦਾ ਵਿਰੋਧੀ ਫਾਇਦਾ ਚੁੱਕਦੇ ਆਏ ਤੇ ਚੁੱਕ ਰਹੇ ਹਨ। ਐਨੀ ਕੁ ਗੱਲ ਸਮਝਣ ਦੀ ਲੋੜ ਹੈ। ਜੇ ਪੰਜ ਸੋ ਸਾਲ ਦੇ ਸਿੱਖ ਇਤਿਹਾਸ ਵਿੱਚ ਨਹੀ ਸਮਝ ਸਕੇ ਤਾਂ ਸਮਝਣ ਕਿਸੇ ਨੇ ਅੱਗੇ ਵੀ ਨਹੀਂ ਦੇਣਾ। ਕਿਉਂਕਿ ਤਹਾਨੂੰ ਗੁਮਰਾਹ ਕਰਨ ਵਿੱਚ ਇੱਕ ਮਿੰਟ ਲੱਗਦਾ ਹੈ। ਤੁਸੀ ਅਪਨਿਆਂ ਦੇ ਬਰਖਲਾਫ ਹੋ ਜਾਂਦੇ ਹੋ। ਜਦੋ ਤੁਸੀ ਅਪਨੇ ਨੂੰ ਕੀਤੀ ਗਲਤੀ ਟੇਬਲ ਤੇ ਬੈਠਕੇ ਸਮਝਾਉਣ ਦੇ ਕਾਬਿਲ ਹੋ ਗਏ। ਵਿਰੋਧੀ ਮੈਦਾਨ ਛੱਡਕੇ ਭੱਜ ਜਾਣਗੇ। ਕਿਉਂਕਿ ਉਹਨਾਂ ਨੂੰ ਇਹ ਪਤਾ ਚੱਲ ਜਾਵੇਗਾ। ਹੁਣ ਇਹਨਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ। ਤਹਾਨੂੰ ਅਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ। ਉਹ ਭਾਵੇਂ ਚੰਗੀ ਹੋਵੇ ਜਾਂ ਮਾੜੀ ਪਰ ਉਸ ਦਾ ਨਤੀਜਾ ਤੁਸੀ ਖੁਦ ਨਹੀ ਕੱਢ ਸਕਦੇ। ਨਤੀਜੇ ਲਈ ਵਿਚਾਰ ਕਰਨਾ ਜਰੂਰੀ ਹੁੰਦਾ ਹੈ। ਡੰਗਰਾਂ ਦੀ ਤਰਾਂ ਲੜਨਾ ਤੇ ਕੌਮ ਦਾ ਜਲੂਸ ਕੱਢਣਾ ਕਿੱਥੇ ਤੱਕ ਜਾਇਜ ਹੈ। ਇਹ ਉਹ ਲੋਕ ਕੀ ਦੱਸਣਗੇ। ਜਿਹਨਾਂ ਨੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿੱਚ ਕੌਜੀ ਹਰਕਤ ਕੀਤੀ। ਇਸ ਦੀ ਮਾਫੀ ਉਹਨਾਂ ਦਾ ਜਮੀਰ ਵੀ ਨਹੀ ਦੇਵੇਗਾ। ਇਸ ਕਰਕੇ ਅੱਜ ਕੱਲ ਦੇ ਬੱਚੇ ਗੁਰੂ ਘਰਾਂ ਵਿੱਚ ਆਉਣਾ ਪਸੰਦ ਨਹੀਂ ਕਰਦੇ। ਕਿਉਂਕਿ ਉਹ ਤੁਹਾਡੇ ਨਾਲੋਂ ਕਿਤੇ ਸਿਆਣੇ ਹਨ। ਤੁਹਾਡੇ ਵਾਂਗ ਜਾਤਾਂ ਵਿੱਚ ਨਹੀ ਵੰਡੇ। ਇਹੋ ਜਿਹੇ ਲੀਡਰਾਂ ਤੇ ਬਲਾਰਿਆਂ ਨੂੰ ਸਰਮ ਆਉਣੀ ਚਾਹੀਦੀ ਹੈ। ਉਹਨਾਂ ਨੂੰ ਵੀ ਜਿਹੜੇ ਅਪਨੀ ਚੌਧਰ ਲਈ ਕੌਮ ਦਾ ਨੁਕਸਾਨ ਕਰ ਰਹੇ ਹਨ। ਉਹ ਦਿਨ ਦੂਰ ਨਹੀ ਜਦੋਂ ਇਹਨਾਂ ਦੀ ਖੁਦ ਦੀ ਔਲਾਦ ਇਹਨਾਂ ਤੋਂ ਤੰਗ ਆਕੇ ਇਹੋ ਜਿਹੇ ਲੋਕਾਂ ਨੂੰ ਘਰੋਂ ਧੱਕੇ ਮਾਰਕੇ ਬਾਹਰ ਕੱਢੇਗੀ। ਉਸਦੀ ਲਾਠੀ ਦੀ ਅਵਾਜ ਨਹੀ ਆਉਂਦੀ। ਇਸ ਕਰਕੇ ਮਾੜੀ ਸੋਚ ਦਾ ਨਿਵਾਰਨ ਕਰਕੇ ਚੰਗੀ ਮੱਤ ਨਾਲ ਚੱਲਣ ਦੀ ਕੋਸ਼ਿਸ਼ ਕਰੋ।
-ਤਜਿੰਦਰ ਸਿੰਘ, ਮੁੱਖ ਸੰਪਾਦਕ