ਨਿਊਜ਼ੀਲੈਂਡ 'ਚ 21 ਸਾਲਾ ਅਫ਼ਗਾਨ ਕੁੜੀ ਦੇ ਕਤਲ ਦੇ ਦੋਸ਼

ਨਿਊਜ਼ੀਲੈਂਡ 'ਚ 21 ਸਾਲਾ ਅਫ਼ਗਾਨ ਕੁੜੀ ਦੇ ਕਤਲ ਦੇ ਦੋਸ਼
ਨਿਊਜ਼ੀਲੈਂਡ 'ਚ ਅਫਗਾਨਿਸਤਾਨ ਦੀ 21 ਸਾਲਾ ਫਰਜ਼ਾਨਾ ਯਾਕੂਬੀ ਦੇ ਕਤਲ ਦੇ ਦੋਸ਼ ਵਿਚ ਭਾਰਤੀ ਮੂਲ ਦੇ 30 ਸਾਲਾ ਕੰਵਰਪਾਲ ਸਿੰਘ ਨੂੰ ਬੁੱਧਵਾਰ ਨੂੰ ਆਕਲੈਂਡ ਵਿੱਚ ਹਾਈ ਕੋਰਟ ਵਿੱਚ ਪੇਸ਼ ਹੋਣ ਤੋਂ ਬਾਅਦ ਘੱਟੋ-ਘੱਟ 17 ਸਾਲ ਦੀ ਗੈਰ-ਪੈਰੋਲ ਮਿਆਦ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕੰਵਰਪਾਲ ਸਿੰਘ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਮੈਸੀ, ਵੈਸਟ ਆਕਲੈਂਡ, ਘਰ ਦੇ ਨੇੜੇ ਇੱਕ ਗਲੀ ਵਿੱਚ 21 ਸਾਲਾ ਯਾਕੂਬੀ 'ਤੇ ਉਦੋਂ ਹਮਲਾ ਕੀਤਾ, ਜਦੋਂ ਉਹ ਕੰਮ ਤੋਂ ਘਰ ਜਾ ਰਹੀ ਸੀ। ਨਿਊਜ਼ੀਲੈਂਡ ਹੇਰਾਲਡ ਦੀ ਖ਼ਬਰ ਮੁਤਾਬਕ ਕੰਵਰਪਾਲ ਪਿਛਲੇ 2 ਸਾਲਾਂ ਤੋਂ ਕੁੜੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ, ਜਿਸ ਵਿਚ ਚਿਹਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਵੀ ਸ਼ਾਮਲ ਸੀ। ਫਿਲਹਾਲ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਵਰਪਾਲ ਨੇ ਫਰਜ਼ਾਨਾ ਯਾਕੂਬੀ ਦਾ ਕਤਲ ਕਿਉਂ ਕੀਤਾ।