105 ਕਲਾਕ੍ਰਿਤੀਆਂ ਕੀਤੀਆਂ ਵਾਪਸ

105 ਕਲਾਕ੍ਰਿਤੀਆਂ ਕੀਤੀਆਂ ਵਾਪਸ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਤੋਂ ਬਾਅਦ ਅਮਰੀਕੀ ਸਰਕਾਰ ਨੇ ਭਾਰਤ ਨੂੰ ਪ੍ਰਾਚੀਨ ਅਤੇ ਇਤਿਹਾਸਕ ਮੂਰਤੀਆਂ ਅਤੇ ਕਲਾ ਸੰਗ੍ਰਹਿ ਵਾਪਸ ਭੇਜਿਆ ਹੈ। ਭਾਰਤੀ ਰਾਜਦੂਤ ਸੰਧੂ ਨੇ ਇੱਥੇ ਭਾਰਤ ਦੇ ਕੌਂਸਲੇਟ ਜਨਰਲ ਵਿੱਚ ਇੱਕ ਸਮਾਰੋਹ ਵਿੱਚ ਕਿਹਾ ਕਿ "ਸਾਡੇ ਲਈ ਇਹ ਸਿਰਫ਼ ਕਲਾ ਨਹੀਂ ਹਨ, ਸਗੋਂ ਸਾਡੀ ਵਿਰਾਸਤ, ਸੱਭਿਆਚਾਰ ਅਤੇ ਧਰਮ ਦਾ ਹਿੱਸਾ ਹਨ। ਇਸ ਲਈ ਜਦੋਂ ਇਹ ਗੁਆਚਿਆ ਹੋਇਆ ਵਿਰਸਾ ਘਰ ਪਰਤਦਾ ਹੈ, ਤਾਂ ਸਾਨੂੰ ਖੁਸ਼ੀ ਹੁੰਦੀ ਹੈ। ਇਹ ਕਲਾ ਸੰਗ੍ਰਹਿ ਭਾਰਤ ਦੀ ਅਮਾਨਤ ਹੈ ਅਤੇ ਇਹ ਭਾਰਤ ਵਿੱਚ ਹੀ ਹੋਣੀ ਚਾਹੀਦੀ ਹੈ।