ਸ਼ੇਅਰ ਬਾਜ਼ਾਰ 'ਚ ਮਜ਼ਬੂਤੀ : ਸੈਂਸੈਕਸ 717 ਅੰਕ ਵਧ ਕੇ 73217 'ਤੇ ਪੁੱਜਾ, ਨਿਫਟੀ 22200 ਤੋਂ ਪਾਰ

ਸ਼ੇਅਰ ਬਾਜ਼ਾਰ 'ਚ ਮਜ਼ਬੂਤੀ : ਸੈਂਸੈਕਸ 717 ਅੰਕ ਵਧ ਕੇ 73217 'ਤੇ ਪੁੱਜਾ, ਨਿਫਟੀ 22200 ਤੋਂ ਪਾਰ
ਉਮੀਦ ਨਾਲੋਂ ਤੇਜ਼ ਘਰੇਲੂ ਆਰਥਿਕ ਵਿਕਾਸ ਅਤੇ ਇਨ-ਲਾਈਨ ਯੂਐੱਸ ਮਹਿੰਗਾਈ ਅੰਕੜਿਆਂ ਨੇ ਮਾਰਕੀਟ ਦੀ ਤਾਕਤ ਨੂੰ ਵਧਾਇਆ। ਸਵੇਰੇ ਕਰੀਬ 9.51 ਵਜੇ ਬੀਐੱਸਈ ਸੈਂਸੈਕਸ 600 ਅੰਕਾਂ ਦੇ ਵਾਧੇ ਨਾਲ 73,109 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਨਿਫਟੀ 183 ਅੰਕਾਂ ਦੇ ਵਾਧੇ ਨਾਲ 22,171 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਸੈਂਸੈਕਸ ਦੀਆਂ ਕੰਪਨੀਆਂ ਵਿੱਚ ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਮਾਰੂਤੀ, ਜੇਐੱਸਡਬਲਯੂ ਸਟੀਲ ਅਤੇ ਪਾਵਰ ਗਰਿੱਡ ਦੇ ਸ਼ੇਅਰ ਵਧੇ, ਜਦਕਿ ਸਨ ਫਾਰਮਾ, ਇੰਫੋਸਿਸ, ਨੇਸਲੇ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਘਾਟੇ ਨਾਲ ਖੁੱਲ੍ਹੇ।