ਮੁੰਬਈ, 6 ਮਾਰਚ
ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 87.42 ਅੰਕ ਚੜ੍ਹ ਕੇ 73,817.65 ਨੂੰ ਪਹੁੰਚ ਗਿਆ ਹੈ। ਉਧਰ ਐੱਨਐੱਸਈ ਦਾ ਨਿਫਟੀ ਵੀ 35.05 ਨੁਕਤਿਆਂ ਦੇ ਉਛਾਲ ਨਾਲ 22,372.35 ਦੇ ਪੱਧਰ ’ਤੇ ਹੈ। ਇਸ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 16 ਪੈਸੇ ਵਧ ਕੇ 86.90 ਨੂੰ ਪਹੁੰਚ ਗਿਆ।