ਮਹਾਂਸ਼ਿਵਰਾਤਰੀ ਮੌਕੇ ਕਾਸ਼ੀ ਵਿਸ਼ਵਨਾਥ ਮੰਦਰ ’ਚ 11.69 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

ਮਹਾਂਸ਼ਿਵਰਾਤਰੀ ਮੌਕੇ ਕਾਸ਼ੀ ਵਿਸ਼ਵਨਾਥ ਮੰਦਰ ’ਚ 11.69 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

ਵਾਰਾਨਸੀ (ਉੱਤਰ ਪ੍ਰਦੇਸ਼), 27 ਫਰਵਰੀ : ਮਹਾਂਸ਼ਿਵਰਾਤਰੀ ਮੌਕੇ ਵਾਰਾਨਸੀ ਵਿੱਚ 11.69 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ। ਇੱਥੇ ਅੱਜ ਜਾਰੀ ਇਕ ਅਧਿਕਾਰਤ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਤੇ ਗੰਗਾ ਘਾਟਾਂ ’ਤੇ ਸ਼ਰਧਾਲੂਆਂ ਉੱਪਰ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ’ਤੇ ਸਥਾਨਕ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਵਿਆਪਕ ਸੁਰੱਖਿਆ ਪ੍ਰਬੰਧ, ਭੀੜ ਪ੍ਰਬੰਧਨ ਉਪਾਅ ਅਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ। ਕਾਸ਼ੀ ਵਿਸ਼ਵਨਾਥ ਮੰਦਰ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸਹਿਜ ਢੰਗ ਨਾਲ ਦਰਸ਼ਨ ਯਕੀਨੀ ਬਣਾਉਣ ਲਈ ਯੋਜਨਾਬੱਧ ਪ੍ਰਬੰਧ ਕੀਤੇ ਗਏ।

 ਬਿਆਨ ਮੁਤਾਬਕ, ਮਹਾਂਸ਼ਿਵਰਾਤਰੀ ਮੌਕੇ ਬੁੱਧਵਾਰ ਨੂੰ ਸਵੇਰ ਤੋਂ ਹੀ ਮੰਦਰ ਕੰਪਲੈਕਸ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਬਿਆਨ ਵਿੱਚ ਕਿਹਾ ਗਿਆ ਹੈ, ‘‘ਮਹਾਂਸ਼ਿਵਰਾਤਰੀ ਮੌਕੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ 11.69 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪੂਜਾ ਕੀਤੀ ਜਦਕਿ ਫਰਵਰੀ ਦੇ ਮਹੀਨੇ ਵਿੱਚ ਔਸਤ ਪੰਜ ਤੋਂ ਛੇ ਲੱਖ ਸ਼ਰਧਾਲੂ ਮੰਦਰ ਵਿੱਚ ਦਰਸ਼ਨਾਂ ਲਈ ਆਉਂਦੇ ਹਨ।’’ ਬਿਆਨ ਮੁਤਾਬਕ, ‘‘ਮਹਾਂਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਨੇ ਪੂਜਾ ਦੇ ਨਾਲ ਰਵਾਇਤੀ ਜਲ ਅਭਿਸ਼ੇਕ’ ਵੀ ਕੀਤਾ।