Stock Market ਸ਼ੇਅਰ ਮਾਰਕੀਟ: ਕਾਰੋਬਾਰੀ ਹਫ਼ਤੇ ਦੇ ਦੂਜੇ ਦਿਨ ਨਿਫਟੀ 22,000 ਤੋਂ ਹੇਠਾਂ ਡਿੱਗਿਆ

ਮੁੰਬਈ, 4 ਮਾਰਚ : ਕਮਜ਼ੋਰ ਆਲਮੀ ਸੰਕੇਤਾਂ ਦੇ ਵਿਚਕਾਰ ਮੰਗਲਵਾਰ ਨੂੰ ਭਾਰਤੀ ਬੈਂਚਮਾਰਕ ਸੂਚਕ ਹੇਠਲੇ ਪੱਧਰ ’ਤੇ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ਵਿੱਚ ਆਟੋ ਅਤੇ ਆਈਟੀ ਸੈਕਟਰਾਂ ਵਿੱਚ ਵਿਕਰੀ ਦੇਖੀ ਗਈ ਸੀ। ਸਵੇਰੇ ਕਰੀਬ 9.30 ਵਜੇ ਸੈਂਸੈਕਸ 363.22 ਅੰਕ ਜਾਂ 0.50 ਫੀਸਦੀ ਡਿੱਗ ਕੇ 72,722.72 ’ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਨਿਫਟੀ 125.80 ਅੰਕ ਜਾਂ 0.57 ਫੀਸਦੀ ਡਿੱਗ ਕੇ 21,993.50 ’ਤੇ ਕਾਰੋਬਾਰ ਕਰ ਰਿਹਾ ਸੀ। ਮਾਹਿਰਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੈਦਾ ਕੀਤੀ ਗਈ ਅਨਿਸ਼ਚਿਤਤਾ ਗਲੋਬਲ ਵਪਾਰ ਵਿੱਚ ਵਧ ਰਹੀ ਹੈ। ਇਸ ਦੌਰਾਨ ਸੈਂਸੈਕਸ ਪੈਕ ਵਿੱਚ, ਟੈੱਕ ਮਹਿੰਦਰਾ, ਐੱਚਸੀਐਲ ਟੈੱਕ, ਨੇਸਲੇ ਇੰਡੀਆ, ਇੰਫੋਸਿਸ, ਟਾਟਾ ਸਟੀਲ, ਐੱਮਐਂਡਐੱਮ ਅਤੇ ਟਾਈਟਨ ਸਭ ਤੋਂ ਵੱਧ ਘਾਟੇ ਵਿੱਚ ਸਨ। ਜਦੋਂ ਕਿ ਸਿਰਫ ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ ਅਤੇ ਐੱਸਬੀਆਈ ਚੋਟੀ ਦੇ ਲਾਭਕਾਰੀ ਸਨ।