ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਿਖਰ ਧਵਨ ਨੇ ਅੰਮ੍ਰਿਤਸਰ ਪਹੁੰਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸਦਾ ਵੀਡੀਓ ਕ੍ਰਿਕਟਰ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ। ਇਸ ਮੌਕੇ ਸ਼ਿਖਰ ਧਵਨ ਸ਼ਰਧਾਲੂਆਂ ਨਾਲ ਮਿਲ ਗੁਰੂਘਰ ਵਿੱਚ ਸੇਵਾ ਕਰਦੇ ਹੋਏ ਨਜ਼ਰ ਆਏ।
ਜ਼ਿਕਰਯੋਗ ਕਿ ਇਸ ਦੌਰਾਨ ਸ਼ਿਖਰ ਧਵਨ ਆਪਣੇ ਬੇਹੱਦ ਸਾਦੇ ਪਹਿਰਾਵੇ ਵਿੱਚ ਦਿਖਾਈ ਦਿੱਤੇ। ਦਰਅਸਲ, ਇਸ ਦੌਰਾਨ ਉਹ ਬਿਨ੍ਹਾਂ ਸੁਰੱਖਿਆਂ ਤੋਂ ਗੁਰੂਦੁਆਰਾ ਸਾਹਿਬ ਵਿਖੇ ਪਹੁੰਚੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਬਿਨ੍ਹਾਂ ਸੁਰੱਖਿਆਂ ਤੋਂ ਪ੍ਰਸ਼ੰਸਕ ਵੀ ਸ਼ਿਖਰ ਧਵਨ ਨੂੰ ਪਛਾਣ ਨਹੀਂ ਸਕੇ। ਸ਼ਿਖਰ ਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਯਾਤਰਾ ਦੇ ਕੁਝ ਖੂਬਸੂਰਤ ਪਲ ਸ਼ੇਅਰ ਕੀਤੇ ਹਨ।