ਵਾਸ਼ਿੰਗਟਨ 'ਚ ਸੰਗੀਤ ਸ਼ੋਅ ਦੌਰਾਨ ਗੋਲ਼ੀਬਾਰੀ, ਦੋ ਦੀ ਮੌਤ; 3 ਜ਼ਖ਼ਮੀ

ਵਾਸ਼ਿੰਗਟਨ 'ਚ ਸੰਗੀਤ ਸ਼ੋਅ ਦੌਰਾਨ ਗੋਲ਼ੀਬਾਰੀ, ਦੋ ਦੀ ਮੌਤ; 3 ਜ਼ਖ਼ਮੀ

ਗੋਲ਼ੀਬਾਰੀ ਦੀ ਘਟਨਾ ਸ਼ਨੀਵਾਰ ਨੂੰ ਵਾਸ਼ਿੰਗਟਨ ਦੇ ਕੈਪਗ੍ਰਾਊਂਡ 'ਚ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਕੈਂਪਗ੍ਰਾਉਂਡ ਵਿੱਚ ਇੱਕ ਸੰਗੀਤ ਸ਼ੋਅ ਦੇ ਨੇੜੇ ਇੱਕ ਸਮੂਹਿਕ ਗੋਲ਼ੀਬਾਰੀ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8:30 ਵਜੇ ਦੇ ਕਰੀਬ ਜੌਰਜ ਕਸਬੇ ਦੇ ਨੇੜੇ ਇੱਕ ਕੈਂਪ ਸਾਈਟ 'ਤੇ ਗੋਲੀਬਾਰੀ ਬਾਰੇ ਇੱਕ ਕਾਲ ਮਿਲੀ। ਇਸ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਸ਼ੱਕੀ ਦਾ ਪਿੱਛਾ ਕੀਤਾ, ਜਿਸ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ।