ਡੈਮੇਜ ਕੰਟਰੋਲ ’ਚ ਜੁਟੀ ਕਾਂਗਰਸ ਹਾਈ ਕਮਾਨ, ਵਿਕਰਮਾਦਿੱਤਿਆ ਨੇ ਅਸਤੀਫ਼ਾ ਲਿਆ ਵਾਪਸ
ਬੁੱਧਵਾਰ ਵੀ ਸੁੱਖੂ ਸਰਕਾਰ ਨੂੰ ਝਟਕੇ ਲੱਗਦੇ ਰਹੇ। ਸਵੇਰੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਵੱਲੋਂ ਅਸਤੀਫ਼ੇ ਤੇ ਵਿਧਾਇਕਾਂ ’ਚ ਅਸੰਤੁਸ਼ਟੀ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਡੈਮੇਜ ਕੰਟਰੋਲ ਦੀ ਕਵਾਇਦ ਸ਼ੁਰੂ ਹੋ ਗਈ। ਮੁੱਖ ਮੰਤਰੀ, ਉਪ ਮੁੱਖ ਮੰਤਰੀ, ਹੋਰ ਮੰਤਰੀਆਂ ਤੇ ਪਾਰਟੀ ਆਗੂਆਂ ਨੇ ਵਿਕਰਮਾਦਿੱਤਿਆ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਮਨਾ ਲਿਆ। ਵਿਰੋਧੀ ਧਿਰ ਦੀ ਗੈਰ-ਮੌਜੂਦਗੀ ’ਚ ਦੁਪਹਿਰ ਬਾਅਦ ਹਾਊਸ ’ਚ ਬਜਟ ਪਾਸ ਹੋਣ ਪਿੱਛੋਂ ਸਰਕਾਰ ਨੇ ਸੈਸ਼ਨ ਇੱਕ ਦਿਨ ਪਹਿਲਾਂ ਖ਼ਤਮ ਕਰ ਕੇ ਵੱਧਦੇ ਸਿਆਸੀ ਸੰਕਟ ’ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ।