ਮਣੀਪੁਰ ‘ਚ ਮੁੜ ਭੜਕੀ ਹਿੰਸਾ, ਭਾਰੀ ਗੋਲੀਬਾਰੀ ‘ਚ ਮੈਤੇਈ ਸਮਾਜ ਦੇ 3 ਲੋਕਾਂ ਦੀ ਮੌਤ..

ਮਣੀਪੁਰ ‘ਚ ਮੁੜ ਭੜਕੀ ਹਿੰਸਾ, ਭਾਰੀ ਗੋਲੀਬਾਰੀ ‘ਚ ਮੈਤੇਈ ਸਮਾਜ ਦੇ 3 ਲੋਕਾਂ ਦੀ ਮੌਤ..

 

ਦੇਸ਼ ਦੇ ਉੱਤਰ-ਪੂਰਬੀ ਰਾਜ ਮਣੀਪੁਰ ਵਿੱਚ ਹਿੰਸਾ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਤਾਜ਼ਾ ਘਟਨਾ ਸੂਬੇ ਦੇ ਬਿਸ਼ਣੂਪੁਰ ਜ਼ਿਲ੍ਹੇ ਵਿੱਚ ਵਾਪਰੀ ਜਿੱਥੇ ਸ਼ੁੱਕਰਵਾਰ (04 ਅਗਸਤ) ਨੂੰ ਦੇਰ ਰਾਤ ਹਿੰਸਾ ਵਿੱਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕ ਕਥਿਤ ਤੌਰ 'ਤੇ ਕਵਾਕਟਾ ਖੇਤਰ ਦੇ ਮੈਤੇਈ ਭਾਈਚਾਰੇ ਦੇ ਹਨ। ਇਸ ਦੇ ਨਾਲ ਹੀ ਕੁੱਕੀ ਭਾਈਚਾਰੇ ਦੇ ਲੋਕਾਂ ਦੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ।

ਇਸ ਤੋਂ ਬਾਅਦ ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਟਾ ਇਲਾਕੇ 'ਚ ਵੀ ਕੁਕੀ ਭਾਈਚਾਰੇ ਅਤੇ ਸੁਰੱਖਿਆ ਬਲਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਮਣੀਪੁਰ ਪੁਲਿਸ ਅਤੇ ਕਮਾਂਡੋ ਜਵਾਬੀ ਕਾਰਵਾਈ ਕਰ ਰਹੇ ਸਨ। ਬਿਸ਼ਣੂਪੁਰ ਪੁਲਿਸ ਮੁਤਾਬਕ ਮੈਤੇਈ ਭਾਈਚਾਰੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਕੀ ਭਾਈਚਾਰੇ ਦੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ।