IPL 2025 ਦਾ ਸ਼ਡਿਊਲ! ਪਹਿਲਾਂ ਖੇਡੇਗੀ ਆਹ ਟੀਮ, ਤਾਜ਼ਾ ਰਿਪੋਰਟ 'ਚ ਹੋਇਆ ਖੁਲਾਸਾ

IPL 2025 ਦਾ ਸ਼ਡਿਊਲ! ਪਹਿਲਾਂ ਖੇਡੇਗੀ ਆਹ ਟੀਮ, ਤਾਜ਼ਾ ਰਿਪੋਰਟ 'ਚ ਹੋਇਆ ਖੁਲਾਸਾ
IPL 2025 Schedule: IPL 2025 22 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਨਵੇਂ ਅਪਡੇਟ ਦੇ ਅਨੁਸਾਰ ਸੀਜ਼ਨ ਦਾ ਉਦਘਾਟਨੀ ਮੈਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ (KKR vs RCB) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ। ਪੂਰਾ ਸ਼ਡਿਊਲ ਅਜੇ ਸਾਹਮਣੇ ਨਹੀਂ ਆਇਆ ਹੈ, ਪਰ 22 ਮਾਰਚ ਨੂੰ ਕੋਲਕਾਤਾ ਬਨਾਮ ਬੰਗਲੁਰੂ ਮੈਚ ਨਾਲ ਸੀਜ਼ਨ ਨਾਲ ਸ਼ੁਰੂਆਤ ਹੋਵੇਗਾ। ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਵੀ ਘਰੇਲੂ ਮੈਦਾਨ 'ਤੇ ਆਪਣਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲੇਗਾ। 23 ਮਾਰਚ ਨੂੰ ਹੈਦਰਾਬਾਦ ਦੀ ਟੀਮ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰੇਗੀ। ਕ੍ਰਿਕਬਜ਼ ਦੇ ਅਨੁਸਾਰ, ਹਾਲ ਹੀ ਵਿੱਚ IPL 2025 ਦੇ ਸ਼ਡਿਊਲ ਬਾਰੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਗਈਆਂ ਹਨ, ਪਰ BCCI ਨੇ ਅਜੇ ਵੀ ਆਉਣ ਵਾਲੇ ਸੀਜ਼ਨ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ। ਪਰ ਬੋਰਡ ਨੇ ਸਾਰੀਆਂ ਟੀਮਾਂ ਨਾਲ ਮਹੱਤਵਪੂਰਨ ਮੈਚਾਂ ਦੀਆਂ ਤਰੀਕਾਂ ਸਾਂਝੀਆਂ ਕਰ ਦਿੱਤੀਆਂ ਹਨ। ਸੀਜ਼ਨ ਦੀ ਸ਼ੁਰੂਆਤ RCB ਦੇ ਮੈਚ ਨਾਲ ਹੋਵੇਗੀ, ਜਿਸ ਨੇ ਹਾਲ ਹੀ ਵਿੱਚ 31 ਸਾਲਾ ਰਜਤ ਪਾਟੀਦਾਰ ਨੂੰ ਕਪਤਾਨੀ ਸੌਂਪੀ ਹੈ। ਰਿਪੋਰਟ ਵਿੱਚ ਫਾਈਨਲ ਦੀ ਤਾਰੀਖ਼ ਦਾ ਵੀ ਖੁਲਾਸਾ ਕੀਤਾ ਗਿਆ ਹੈ। ਫਾਈਨਲ ਮੈਚ 25 ਮਈ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਜਾਵੇਗਾ। 

ਇਨ੍ਹਾਂ ਮੈਦਾਨਾਂ 'ਚ ਖੇਡੇ ਜਾਣਗੇ IPL 2025 ਦੇ ਮੈਚ
IPL ਦੇ ਮੈਚ ਆਮ ਤੌਰ 'ਤੇ ਅਹਿਮਦਾਬਾਦ, ਮੁੰਬਈ, ਚੇਨਈ, ਬੰਗਲੁਰੂ, ਲਖਨਊ, ਦਿੱਲੀ, ਮੁੱਲਾਂਪੁਰ, ਜੈਪੁਰ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਖੇਡੇ ਜਾਂਦੇ ਹਨ। ਇਸ ਵਾਰ ਕੁਝ ਮੈਚ ਗੁਹਾਟੀ ਅਤੇ ਧਰਮਸ਼ਾਲਾ ਵਿੱਚ ਵੀ ਖੇਡੇ ਜਾਣਗੇ। ਗੁਹਾਟੀ ਦਾ ਮੈਦਾਨ ਰਾਜਸਥਾਨ ਰਾਇਲਜ਼ ਦਾ ਦੂਜਾ ਘਰੇਲੂ ਮੈਦਾਨ ਹੋਵੇਗਾ। ਰਾਜਸਥਾਨ ਇੱਥੇ 26 ਅਤੇ 30 ਮਾਰਚ ਨੂੰ ਮੈਚ ਖੇਡੇਗਾ ਅਤੇ ਇਨ੍ਹਾਂ ਦੋ ਮੈਚਾਂ ਵਿੱਚ ਰਾਜਸਥਾਨ ਦੀਆਂ ਵਿਰੋਧੀ ਟੀਮਾਂ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੀਆਂ। ਦੂਜੇ ਪਾਸੇ, ਪਿਛਲੇ ਸਾਲ ਵਾਂਗ ਧਰਮਸ਼ਾਲਾ ਦਾ ਮੈਦਾਨ ਪੰਜਾਬ ਕਿੰਗਜ਼ ਦੇ ਕੁਝ ਮੈਚਾਂ ਦੀ ਮੇਜ਼ਬਾਨੀ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਸੀਜ਼ਨ ਵਿੱਚ ਧਰਮਸ਼ਾਲਾ ਵਿੱਚ 3 ਮੈਚ ਖੇਡੇ ਜਾ ਸਕਦੇ ਹਨ। ਇਹ ਅਪਡੇਟ ਪਹਿਲਾਂ ਹੀ ਸਾਹਮਣੇ ਆਈ ਸੀ ਕਿ ਪਹਿਲੇ ਕੁਆਲੀਫਾਇਰ ਅਤੇ ਐਲੀਮੀਨੇਟਰ ਮੈਚ ਹੈਦਰਾਬਾਦ ਵਿੱਚ ਖੇਡੇ ਜਾਣਗੇ। ਕੋਲਕਾਤਾ ਕੁਆਲੀਫਾਇਰ ਅਤੇ ਫਾਈਨਲ ਮੈਚਾਂ ਦੀ ਮੇਜ਼ਬਾਨੀ ਕਰੇਗਾ।