ਭਾਰਤ ਨੇ UN 'ਚ ਪਾਕਿਸਤਾਨ ਨੂੰ ਫਿਰ ਲਤਾੜਿਆ, ਦੁਨੀਆ ਅੱਗੇ ਪੇਸ਼ ਕਰ ਦਿੱਤੇ ਗੁਆਂਢੀ ਦੇਸ਼ ਦੇ 'ਪਾਪ'

ਭਾਰਤ ਨੇ UN 'ਚ ਪਾਕਿਸਤਾਨ ਨੂੰ ਫਿਰ ਲਤਾੜਿਆ, ਦੁਨੀਆ ਅੱਗੇ ਪੇਸ਼ ਕਰ ਦਿੱਤੇ ਗੁਆਂਢੀ ਦੇਸ਼ ਦੇ 'ਪਾਪ'
India Blasts Pakistan in UN: ਭਾਰਤ ਨੇ ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਕੌਂਸਲ (UNHRC) ਦੀ ਬੈਠਕ ਵਿੱਚ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਨੂੰ ਕਰੜੇ ਸ਼ਬਦਾਂ 'ਚ ਜਵਾਬ ਦਿੱਤਾ। ਇਸ ਬੈਠਕ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਇੱਕ ਅਸਫਲ ਦੇਸ਼ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਅੰਤਰਰਾਸ਼ਟਰੀ ਮਦਦ 'ਤੇ ਨਿਰਭਰ ਹੈ। ਭਾਰਤੀ ਰਾਜਨੈਤਿਕ ਦੂਤ Kshitij Tyagi ਨੇ ਕਿਹਾ ਕਿ "ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ-ਸ਼ਾਸਿਤ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਟੁੱਟ ਅਤੇ ਅਵਿਭਾਜ਼ਿਤ ਹਿੱਸਾ ਰਹਿਣਗੇ।" ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਅਭੂਤਪੂਰਵ ਰਾਜਨੀਤਕ, ਸਮਾਜਿਕ ਅਤੇ ਆਰਥਿਕ ਤਰੱਕੀ ਖੁਦ ਹੀ ਉਥੇ ਦੇ ਹਾਲਾਤਾਂ ਦੀ ਗਵਾਹੀ ਦਿੰਦੀ ਹੈ। ਇਹ ਕਾਮਯਾਬੀਆਂ ਦਹਾਕਿਆਂ ਤੋਂ ਪਾਕਿਸਤਾਨ ਪ੍ਰਾਯੋਜਿਤ ਆਤੰਕਵਾਦ ਦਾ ਸ਼ਿਕਾਰ ਰਹੇ ਇਲਾਕੇ ਵਿੱਚ ਆਮ ਹਾਲਾਤ ਲਿਆਉਣ ਲਈ ਸਰਕਾਰ ਦੀ ਵਚਨਬੱਧਤਾ 'ਤੇ ਲੋਕਾਂ ਦੇ ਭਰੋਸੇ ਦਾ ਪਰਮਾਣ ਹੈ। 

ਪਹਿਲਾਂ ਆਪਣਾ ਘਰ ਸੰਭਾਲੇ ਪਾਕਿਸਤਾਨ – ਭਾਰਤ ਦੀ ਦੋ ਟੁਕ ਭਾਰਤੀ ਰਾਜਨੈਤਿਕ ਦੂਤ ਖ਼ਿਤਿਜ ਤਿਆਗੀ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ "ਪਾਕਿਸਤਾਨ ਨੂੰ ਪਹਿਲਾਂ ਆਪਣੇ ਲੋਕਾਂ ਨੂੰ ਹਕੀਕਤੀ ਰਾਜ ਅਤੇ ਇਨਸਾਫ਼ ਦੇਣ 'ਤੇ ਧਿਆਨ ਦੇਣਾ ਚਾਹੀਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ –"ਜਿੱਥੇ ਮਾਨਵ ਅਧਿਕਾਰਾਂ ਦੀ ਉਲੰਘਣਾ, ਘੱਟ ਸੰਖਿਅਕਾਂ ਦਾ ਦਬਾਅ ਅਤੇ ਲੋਕਤਾਂਤ੍ਰਿਕ ਮੁੱਲਿਆਂ ਦੀ ਧੱਜੀਆਂ ਉਡਾਈ ਜਾਂਦੀਆਂ ਹੋਣ, ਉਹਦੇ ਕੋਲ ਕਿਸੇ ਹੋਰ ਦੇਸ਼ ਨੂੰ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ। ਪਾਕਿਸਤਾਨ ਸ਼ਰਮਨਾਕ ਢੰਗ ਨਾਲ UN ਵਲੋਂ ਘੋਸ਼ਿਤ ਆਤੰਕੀਆਂ ਨੂੰ ਪਨਾਹ ਦਿੰਦਾ ਹੈ।"

ਭਾਰਤ  ਤੋਂ ਕੁੱਝ ਸਿੱਖਣਾ ਚਾਹੀਦਾ ਪਾਕਿਸਤਾਨ ਨੂੰ

ਭਾਰਤੀ ਰਾਜਨੈਤਿਕ ਨੇ UN ਵਿੱਚ ਕਿਹਾ – "ਪਾਕਿਸਤਾਨ ਦੀ ਬਿਆਨਬਾਜ਼ੀ ਵਿੱਚ ਪਾਖੰਡ, ਇਸਦੇ ਕਿਰਦਾਰ 'ਚ ਅਮਾਨਵੀਅਤਾ ਅਤੇ ਸ਼ਾਸਨ 'ਚ ਅਯੋਗਤਾ ਦੀ ਬੂ ਆਉਂਦੀ ਹੈ। ਭਾਰਤ ਦਾ ਧਿਆਨ ਲੋਕਤੰਤਰ, ਤਰੱਕੀ ਅਤੇ ਆਪਣੇ ਲੋਕਾਂ ਦੇ ਅਧਿਕਾਰ ਪੂਰੇ ਕਰਵਾਉਣ 'ਤੇ ਹੈ – ਜੋ ਪਾਕਿਸਤਾਨ ਨੂੰ ਭਾਰਤ ਤੋਂ ਸਿੱਖਣਾ ਚਾਹੀਦਾ ਹੈ।"