ਭਾਰਤ-ਪਾਕਿਤਾਨ ਵਿਚਾਲੇ ਦੁਬਈ ‘ਚ ਹੋਵੇਗਾ ਮੁਕਾਬਲਾ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ Live Match

ਭਾਰਤ-ਪਾਕਿਤਾਨ ਵਿਚਾਲੇ ਦੁਬਈ ‘ਚ ਹੋਵੇਗਾ ਮੁਕਾਬਲਾ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ Live Match
IND vs PAK Champions Trophy 2025: ਚੈਂਪੀਅਨਜ਼ ਟਰਾਫੀ 2025 ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਦਾ ਸਭ ਤੋਂ ਚਰਚਿਤ ਮੁਤਾਬਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਬਈ ਵਿੱਚ ਖੇਡਿਆ ਜਾਵੇਗਾ। ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਪ੍ਰਸ਼ੰਸਕ ਇਸ ਮੈਚ ਨੂੰ ਘਰ ਬੈਠੇ ਲਾਈਵ ਦੇਖ ਸਕਣਗੇ। ਭਾਰਤ-ਪਾਕਿਸਤਾਨ ਮੈਚ ਦੇ ਨਾਲ-ਨਾਲ, ਚੈਂਪੀਅਨਜ਼ ਟਰਾਫੀ ਦੇ ਸਾਰੇ ਮੈਚ ਟੀਵੀ ਦੇ ਨਾਲ-ਨਾਲ ਮੋਬਾਈਲ 'ਤੇ ਵੀ ਦੇਖੇ ਜਾ ਸਕਦੇ ਹਨ। ਇਸ ਵਾਰ ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖ਼ਿਲਾਫ਼ ਖੇਡਿਆ। ਉਨ੍ਹਾਂ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਟੀਮ ਇੰਡੀਆ ਲਈ ਸ਼ੁਭਮਨ ਗਿੱਲ ਨੇ ਸ਼ਾਨਦਾਰ ਸੈਂਕੜਾ ਲਗਾਇਆ। ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਐਤਵਾਰ ਨੂੰ ਦੁਪਹਿਰ 2.30 ਵਜੇ ਖੇਡਿਆ ਜਾਵੇਗਾ। ਇਸ ਮੈਚ ਤੋਂ ਬਾਅਦ ਟੀਮ ਇੰਡੀਆ ਆਪਣਾ ਆਖਰੀ ਗਰੁੱਪ ਮੈਚ ਨਿਊਜ਼ੀਲੈਂਡ ਵਿਰੁੱਧ ਖੇਡੇਗੀ। ਪ੍ਰਸ਼ੰਸਕ ਇਹ ਸਾਰੇ ਮੈਚ ਟੀਵੀ ਅਤੇ ਮੋਬਾਈਲ 'ਤੇ ਦੇਖ ਸਕਣਗੇ।

ਕਦੋਂ ਅਤੇ ਕਿੱਥੇ ਦੇਖ ਸਕਦੇ ਭਾਰਤ-ਪਾਕਿਸਤਾਨ ਮੈਚ 

ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਜੀਓ ਹੌਟਸਟਾਰ ਐਪ 'ਤੇ ਮੁਫ਼ਤ ਦੇਖਿਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਆਪਣੇ ਮੋਬਾਈਲ 'ਤੇ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਫਿਰ ਆਪਣਾ ਮੋਬਾਈਲ ਨੰਬਰ ਦਰਜ ਕਰਕੇ ਲੌਗਇਨ ਕਰਨਾ ਹੋਵੇਗਾ। ਪ੍ਰਸ਼ੰਸਕ ਮੈਚ ਟੀਵੀ ਦੇ ਨਾਲ-ਨਾਲ ਮੋਬਾਈਲ 'ਤੇ ਵੀ ਦੇਖ ਸਕਣਗੇ। ਭਾਰਤ-ਪਾਕਿਸਤਾਨ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਚੈਨਲ 'ਤੇ ਵੀ ਹੋਵੇਗਾ।

ਇਹ ਹੈ ਪੁਆਇੰਟ ਟੇਬਲ ਦੀ ਹਾਲਤ -

ਚੈਂਪੀਅਨਜ਼ ਟਰਾਫੀ 2025 ਦੇ ਗਰੁੱਪ ਏ ਦੇ ਪੁਆਇੰਟਸ ਟੇਬਲ ਵਿੱਚ ਨਿਊਜ਼ੀਲੈਂਡ ਟਾਪ 'ਤੇ ਹੈ। ਉਨ੍ਹਾਂ ਨੇ ਇੱਕ ਮੈਚ ਖੇਡਿਆ ਹੈ ਅਤੇ ਜਿੱਤਿਆ ਹੈ। ਨਿਊਜ਼ੀਲੈਂਡ ਦਾ ਨੈੱਟ ਰਨ ਰੇਟ +1.200 ਹੈ ਅਤੇ ਉਨ੍ਹਾਂ ਦੇ 2 ਅੰਕ ਹਨ। ਭਾਰਤ ਇਸ ਗਰੁੱਪ ਵਿੱਚ ਦੂਜੇ ਨੰਬਰ 'ਤੇ ਹੈ। ਭਾਰਤ ਦੇ ਵੀ 2 ਅੰਕ ਹਨ। ਪਰ ਉਸ ਦਾ ਨੈੱਟ ਰਨ ਰੇਟ +0.408 ਹੈ। ਬੰਗਲਾਦੇਸ਼ ਤੀਜੇ ਸਥਾਨ 'ਤੇ ਹੈ ਅਤੇ ਪਾਕਿਸਤਾਨ ਚੌਥੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਗਰੁੱਪ ਬੀ ਦੇ ਅੰਕ ਸੂਚੀ ਵਿੱਚ ਟਾਪ 'ਤੇ ਹੈ। ਦੱਖਣੀ ਅਫਰੀਕਾ ਦੇ 2 ਅੰਕ ਹਨ। ਉਨ੍ਹਾਂ ਨੇ ਇੱਕ ਮੈਚ ਖੇਡਿਆ ਹੈ ਅਤੇ ਜਿੱਤਿਆ ਹੈ। ਅਫਗਾਨਿਸਤਾਨ ਨੇ ਇੱਕ ਮੈਚ ਖੇਡਿਆ ਹੈ ਅਤੇ ਉਸ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ, ਉਹ ਸਭ ਤੋਂ ਹੇਠਲੇ ਦਰਜੇ 'ਤੇ ਹੈ।