ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਉਸ ਨੇ ਕਿਹਾ, 'ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਤੁਸੀਂ ਇਹ ਇਸ਼ਤਿਹਾਰ ਦੇਣ ਦੀ ਹਿੰਮਤ ਕੀਤੀ! ਅਤੇ ਤੁਸੀਂ ਹਮੇਸ਼ਾ ਲਈ ਰਾਹਤ ਮਿਲਣ ਦਾ ਇਸ਼ਤਿਹਾਰ ਦੇ ਰਹੇ ਹੋ। ਹਮੇਸ਼ਾ ਲਈ ਰਾਹਤ ਤੋਂ ਤੁਹਾਡਾ ਕੀ ਮਤਲਬ ਹੈ? ਕੀ ਇਹ ਇਲਾਜ ਹੈ? ਅਸੀਂ ਬਹੁਤ, ਬਹੁਤ ਸਖਤ ਆਦੇਸ਼ ਦੇਣ ਜਾ ਰਹੇ ਹਾਂ। ਤੁਸੀਂ ਅਦਾਲਤ ਨੂੰ ਚੁਣੌਤੀ ਦੇ ਰਹੇ ਹੋ।'ਆਈਐਮਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੀਐੱਸ ਪਟਵਾਲੀਆ ਨੇ ਕਿਹਾ ਕਿ ਰਾਮਦੇਵ ਨੇ ਅਦਾਲਤ ਦੀ ਪਿਛਲੀ ਸੁਣਵਾਈ ਤੋਂ ਬਾਅਦ ਨਵੰਬਰ ਵਿਚ ਕਾਨਫਰੰਸ ਕੀਤੀ ਸੀ, ਜਿਸ 'ਚ ਉਹਨਾਂ ਨੇ ਕਿਹਾ ਕਿ ਬਲੱਡ ਪ੍ਰੈਸ਼ਰ ਦਾ ਇਲਾਜ ‘ਐਲੋਪੈਥੀ ਦੁਆਰਾ ਫੈਲਾਇਆ ਜਾ ਰਿਹਾ ਝੂਠ’ ਹੈ। ਪਟਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੇ ਅਗਲੇ ਦਿਨ ਹੀ ਇਹ ਕਾਨਫਰੰਸ ਕੀਤੀ ਸੀ।