ਆਟੋ ਕੰਪਨੀਆਂ ਅਗਲੇ 4 ਸਾਲਾਂ 'ਚ ਕਰਨਗੀਆਂ 58 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼, ਵਧੇਗਾ ਘਰੇਲੂ ਨਿਰਮਾਣ

ਆਟੋ ਕੰਪਨੀਆਂ ਅਗਲੇ 4 ਸਾਲਾਂ 'ਚ ਕਰਨਗੀਆਂ 58 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼, ਵਧੇਗਾ ਘਰੇਲੂ ਨਿਰਮਾਣ

ਇਸ ਰਾਹੀਂ ਆਯਾਤ 'ਤੇ ਨਿਰਭਰਤਾ ਘਟਾ ਕੇ ਬਹੁ-ਰਾਸ਼ਟਰੀ ਕੰਪਨੀਆਂ ਦੀ ਚਾਈਨਾ ਪਲੱਸ ਵਨ ਸੋਰਸਿੰਗ ਰਣਨੀਤੀ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇਗਾ।ਆਟੋ ਐਕਸੈਸਰੀ ਉਦਯੋਗ ਦੀ ਇਕ ਸੰਸਥਾ ਆਟੋਮੋਟਿਵ ਕੰਪੋਨੈਂਟ ਮੈਨੂਫੈਰਚਰਰਜ਼ ਐਸੋਸੀਏਸ਼ਨ ਦੀ ਇਕ ਰਿਪੋਰਟ ਅਨੁਸਾਰ ਆਧੁਨਿਕ ਤਕਨਾਲੋਜੀ ਦੇ ਵਿਕਾਸ ਅਤੇ ਨਿਰਮਾਣ ਲਈ ਮਾਰਚ 2028 ਤੱਕ ਨਵਾਂ ਨਿਵੇਸ਼ ਕੀਤਾ ਜਾਵੇਗਾ। ਘਰੇਲੂ ਆਟੋਮੋਬਾਈਲ ਕੰਪਨੀਆ ਨੇ ਪਹਿਲਾਂ ਹੀ 11 ਪ੍ਰਮੁੱਖ ਕੰਪੋਨੈਂਟ ਸ਼੍ਰੇਣੀਆਂ ਵਿਚ 500 ਤੋਂ ਵੱਧ ਸਥਾਨਕਕਰਨ ਪ੍ਰਾਜੈਕਟ ਸ਼ੁਰੂ ਕੀਤੇ ਹਨ।