ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਜੀ ਦੀ ਬਰਸੀ ਦੋ ਜੂਨ ਨੂੰ ਵੱਡੇ ਪੱਧਰ ਤੇ ਦੋਹਾਂ ਗੁਰੂ ਘਰਾਂ ਵਿੱਚ ਮਨਾਈ ਜਾਵੇਗੀ।
ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿੱਚਮਿੰਡ ਹਿੱਲ ਅਤੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਲਾਨਾ ਬਰਸੀ ਇਸ ਵਾਰ ਦੋ ਜੂਨ ਦਿਨ ਐਤਵਾਰ ਨੂੰ ਦੋਹਾਂ ਗੁਰੂ ਘਰਾਂ ਵਿੱਚ ਮਨਾਈ ਜਾਵੇਗੀ। ਦੋਹਾਂ ਗੁਰੂ ਘਰਾਂ ਵਿੱਚ ਬਾਹਰ ਸੰਗਤਾਂ ਨੂੰ ਦੋਹਰਾ ਦੋਹਰਾ ਲੰਗਰ ਖਾਣ ਨੂੰ ਮਿਲੇਗਾ। ਦੋਨੋ ਗੁਰੂ ਘਰਾਂ ਵਿੱਚ ਬਾਹਰ ਭਾਂਤ ਭਾਂਤ ਦੇ ਸਟਾਲ ਲੱਗੇ ਮਿਲਣਗੇ। ਖਾਣ ਪੀਣ ਤੋਂ ਇਲਾਵਾ ਬੱਚਿਆਂ ਲਈ ਭੰਗੂੜਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਸ ਵਾਰ ਦੋ ਗੁਰੂ ਘਰ ਇਕੱਠੇ ਬਰਸੀ ਮਨਾ ਰਹੇ ਹਨ। ਸ਼ਾਇਦ ਅਗਲੇ ਸਾਲ ਤੋਂ ਬਰਸੀ ਸਾਰੇ ਗੁਰੂ ਘਰਾਂ ਵਿੱਚ ਇੱਕੋ ਦਿਨ ਹੀ ਮਨਾਈ ਜਾਵੇ। ਕਿਉਂਕਿ ਵੱਖ ਵੱਖ ਦਿਨ ਹਰ ਗੁਰੂ ਘਰਾਂ ਵਿੱਚ ਬਰਸੀ ਮਨਾਉਣ ਨਾਲ ਸੰਗਤਾਂ ਵਿੱਚ ਸੰਦੇਸ਼ ਗਲਤ ਜਾਂਦਾ ਹੈ। ਸੰਸਥਾਵਾਂ ਨੂੰ ਚਾਹੀਦਾ ਹੈ। ਬਾਹਰ ਲੰਗਰਾਂ ਤੇ ਐਨਾ ਪੈਸਾ ਲਾਉਣ ਦੀ ਵਜਾਏ ਸਿੱਖਿਆ ਦੇ ਲੰਗਰ ਲਾਏ ਜਾਣ ਤਾਂ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਵਿੱਦਿਆ ਖੇਤਰ ਵਿੱਚ ਕੋਈ ਦਿੱਕਤ ਨਾ ਹੋਵੇ। ਅਸੀ ਲੰਗਰਾਂ ਤੇ ਐਨਾ ਪੈਸਾ ਖਰਚਦੇ ਹਾਂ , ਜੱਦ ਕਿ ਲੰਗਰ ਹਾਲ ਵਿੱਚ ਹਰ ਰੋਜ਼ ਤਾਜ਼ਾ ਲੰਗਰ ਬਣਾਇਆ ਜਾਂਦਾ ਹੈ। ਆਪ ਹੀ ਲੰਗਰ ਲਾ ਕੇ ਆਪ ਹੀ ਲੰਗਰ ਛੱਕ ਕੇ ਅਸੀ ਕੋਈ ਵਧੀਆ ਸੰਦੇਸ਼ ਨਹੀ ਦੇ ਰਹੇ। ਕਿਉਂਕਿ ਹਰ ਮੁਫਤ ਦੀ ਚੀਜ਼ ਬੰਦੇ ਦੀਆਂ ਆਦਤਾਂ ਨੂੰ ਵਿਗਾੜਦੀ ਹੈ। ਭਾਵੇਂ ਇਹ ਕੰਮ ਬਹੁਤ ਵਧੀਆ ਹੈ। ਇਸ ਕੰਮ ਵਿੱਚ ਉਹੀ ਗਿਣੇ ਚੁਣੇ ਲੋਕ ਹਰ ਪਾਸੇ ਪੈਸੇ ਦਾ ਯੋਗਦਾਨ ਪਾਕੇ ਪੈਸੇ ਦਾ ਨੁਕਸਾਨ ਤਾਂ। ਕਰਦੇ ਹੀ ਹਨ। ਸਗੋਂ ਮੈਸਿਜ ਵੀ ਜਨਤਾ ਵਿੱਚ ਗਲਤ ਹੀ ਪਹੁੰਚਾਉਂਦੇ ਹਨ। ਹਰ ਬੰਦੇ ਦੀ ਅਪਨੀ ਸੋਚ ਹੁੰਦੀ ਹੈ। ਪਰ ਸੋਚ ਨੂੰ ਬਦਲਣਾ ਤੇ ਚੰਗੇ ਕੰਮ ਕਰਨੇ ਹੀ ਇੱਕ ਚੰਗੀ ਗੱਲ ਹੁੰਦੀ ਹੈ। ਲੱਖਾਂ ਡਾਲਰਾਂ ਨੂੰ ਅਸੀਂ ਉਹਨਾਂ ਰੱਜੇ ਨੂੰ ਲੰਗਰ ਖਵਾ ਕੇ ਤਿੰਨ ਚਾਰ ਘੰਟੇ ਦੀ ਵਾਹ ਵਾਹ ਤਾਂ ਜ਼ਰੂਰ ਖੱਟ ਲੈਂਦੇ ਹਾਂ। ਪਰ ਇਸ ਨਾਲ ਜਿਹੜੇ ਲੋਕ ਅਪਨੀਆਂ ਦੁਕਾਨਾਂ ਖੋਲਕੇ ਲੱਖਾਂ ਡਾਲਰ ਲਾਕੇ ਬੈਠੇ ਹਨ। ਉਹ ਵੀ ਵਿਚਾਰੇ ਅਪਨੇ ਵਿਉਪਾਰ ਦਾ ਨੁਕਸਾਨ ਕਰਦੇ ਹਨ। ਇੱਥੇ ਸਗੋਂ ਐਦਾਂ ਚਾਹੀਦਾ ਹੈ। ਕੁੱਝ ਜਿਹੜੇ ਵੱਡੇ ਮੇਲੇ ਲੱਗਦੇ ਹਨ। ਉਹਨਾਂ ਮੇਲਿਆਂ। ਤੇ ਵੱਡੇ ਵੱਡੇ ਸਟ੍ਰੀਟ ਮੇਲੇ ਲੱਗਣ ਜਿਸ ਤਰਾਂ ਗੋਰੇ ਲੋਕਾਂ ਦੇ ਲੱਗਦੇ ਹਨ। ਜਿੱਥੇ ਵਿਉਪਾਰੀ ਅਪਨੇ ਵਿਉਪਾਰ ਦੇ ਸਟਾਲ ਲਾਉਣ ਤੇ ਲੋਕ ਉਹਨਾਂ ਕੋਲ਼ੋਂ ਚੀਜ਼ਾਂ ਮੁੱਲ ਲੈਕੇ ਮੇਲੇ ਦਾ ਅਨੰਦ ਮਾਨਣ। ਤਾਂ ਕਿ ਮੁਫ਼ਤ ਖਾਣ ਵਾਲੀ ਆਦਤ ਵੀ ਬਦਲੇ ਤੇ ਲੋਕਾਂ ਦਾ ਵਿਉਪਾਰ ਵੀ ਚੱਲੇ। ਜੇ ਲੋਕ ਸ਼ਰਾਬਾਂ ਤੇ ਹੋਰ ਨਸ਼ਿਆਂ ਤੇ ਪੈਸੇ ਖਰਚ ਸਕਦੇ ਹਨ ਤਾਂ ਤੁਹਾਡੇ ਵੱਲੋਂ ਲਾਏ ਸਟਾਲਾਂ ਤੋਂ ਪੈਸੇ ਦੇਕੇ ਚੀਜ਼ਾਂ ਵੀ ਖਰੀਦ ਸਕਦੇ ਹਨ। ਇਸ ਨਾਲ ਹਰ ਬੰਦਾ ਮੇਲੇ ਦਾ ਅਨੰਦ ਵੀ ਮਾਣੇਗਾ। ਇਸੇ ਤਰਾਂ ਪੰਜਾਬ ਵਿੱਚ ਮੇਲੇ ਲੱਗਦੇ ਹਨ। ਪਰ ਮੁਫ਼ਤ ਵਾਲਾ ਕੰਮ ਕਰਨਾ ਹੈ ਤਾਂ ਵਿੱਦਿਆ ਦਾ ਕਰਨਾ ਚਾਹੀਦਾ ਹੈ। ਪੜੇ ਲਿਖੇ ਬੱਚਿਆਂ ਨੂੰ ਸਕਾਲਰਸ਼ਿਪ ਦਿਉ। ਜਿਹੜੇ ਅਪਨੀਆਂ ਫੀਸਾਂ ਤੱਕ ਨਹੀ ਦੇ ਸਕਦੇ। ਬਾਕੀ ਹਰ ਬੰਦਾ ਸਿਆਣਾ ਹੈ। ਕਿਉਂਕਿ ਸਲਾਹ ਦੇਣੀ ਵੀ ਅੱਜ ਕੱਲ ਜੁਰਮ ਹੈ। ਜਿਹੜੇ ਲੋਕ ਇਹ ਮੇਲੇ ਲਾ ਰਹੇ ਹਨ। ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਉਹਨਾਂ ਨੂੰ ਪੈਸੇ ਦਾ ਘਾਟਾ ਨਹੀ। ਸ਼ਾਇਦ ਉਹ ਇਸ ਕਰਕੇ ਮੁਫ਼ਤ ਦੇ ਮੇਲੇ ਲਾਉਂਦੇ ਹੋਣਗੇ। ਪਰ ਇਹ ਗੱਲ ਵੀ ਹੋਵੇ, ਤਾਂ ਉਹ ਲੋਕ ਸਿੱਖਿਆ ਦੇ ਲੰਗਰ ਵੀ ਤਾਂ ਲਾ ਸਕਦੇ ਹਨ। ਸੋਸ਼ਲ ਵਰਕ ਕਰਨ ਕਾਰਨ ਮੈਨੂੰ ਬਹੁਕ ਉਹਨਾਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਜਿਹੜੇ ਪਿੱਛਲੇ ਕਈ ਮਹੀਨਿਆਂ ਤੋਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਉਹ ਵੀ ਉਹ ਪਿੰਡ ਦੇ ਸੋਹਣੇ ਸਨੁੱਖੇ ਨੌਜਵਾਨ ਜਿਹੜੇ ਪਿੰਡ ਦੇ ਸੱਭ ਤੋਂ ਜ਼ਿਆਦਾ ਲੋਕ ਇਹ ਮੇਲਿਆਂ ਤੇ ਗੁਰੂ ਘਰਾਂ ਵਿੱਚ ਸ਼ਾਮਲ ਹਨ। ਮੈਂ ਖੁਦ ਉਹਨਾਂ ਨੂੰ ਮਿਲ ਕੇ ਆਇਆਂ। ਮੇਰੇ ਨਾਸ ਮੇਰੇ ਪਿੰਡ ਦੀ ਹਸਤੀ ਗਈ ਹੋਈ ਸੀ। ਜਦੋਂ ਮੈਂ ਮੁੰਡੇ ਨਾਲ ਗੱਲ ਕੀਤੀ ਤਾਂ ਉਹ ਮੁੰਡਾ ਐਨੀਆਂ ਸਿਆਣੀਆਂ ਗੱਲਾਂ ਕਰ ਰਿਹਾ ਸੀ। ਮੈਨੂੰ ਅਪਨੇ ਆਪ ਉੱਤੇ ਤੇ ਉਹਨਾਂ ਲੋਕਾਂ ਤੇ ਐਨਾ ਗੁੱਸਾ ਆ ਰਿਹਾ ਸੀ। ਮੈਂ ਸੋਚ ਰਿਹਾ ਸੀ। ਅਸੀ ਕਿੱਡੇ ਵੱਡੇ ਪਾਗਲ ਲੋਕ ਹਾਂ। ਅਪਨੀ ਫੋਕੀ ਚੌਧਰ ਲਈ ਹੀਰੇ ਵਰਗੇ ਸਾਡੇ ਨੌਜਵਾਨ ਜੇਲਾਂ ਵਿੱਚ ਜਾਂ ਮੈਂਟਲ ਹਸਪਤਾਲਾਂ ਵਿੱਚ ਇਹ ਵਜਾ ਕਾਰਨ ਧੱਕੇ ਖਾ ਰਹੇ ਹਨ। ਕਿਉਂਕਿ ਉਹਨਾਂ ਦੇ ਪਿੰਡ ਦੇ ਤਾਂ ਬਹੁਤ ਲੋਕ ਨੇ ਪਰ ਉਹ ਦਾ ਅਪਨਾ ਕੋਈ ਨਹੀ। ਮੈਨੂੰ ਬਹੁਤ ਦੁੱਖ ਹੋਇਆ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਅਸੀ ਆਉਂਦਿਆਂ ਹੀ ਇਹ ਫ਼ੈਸਲਾ ਕੀਤਾ ਕਿ ਅਗਲੇ ਸਾਲ ਬਰਸੀ ਦੇ ਸਾਰੇ ਟਰੈੰਡ ਬਦਲ ਦਿੱਤੇ ਜਾਣਗੇ। ਪਰ ਸਾਡੇ ਕੱਲਿਆਂ ਦੇ ਕਰਨ ਨਾਲ ਕੁੱਝ ਨਹੀ ਹੋਣਾ। ਜਦੋਂ ਤੱਕ ਸਾਰੇ ਇਹਨਾਂ ਗੱਲਾਂ ਤੇ ਗੌਹਰ ਨਹੀ ਕਰਦੇ। ਇੱਥੇ ਅਗਰ ਮੈਂ ਉਹ ਮੁੰਡੇ ਦੇ ਪਿੰਡ ਵਾਰੇ ਦੱਸ ਦੇਵਾਂ ਤਾਂ ਇਹ ਲੋਕ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ। ਕਿਸੇ ਨੂੰ ਜਵਾਬ ਦੇਣ ਜੋਗੇ ਨਹੀਂ ਰਹਿਣਗੇ। ਪਰ ਸਾਡਾ ਮਕਸਦ ਕਿਸੇ ਨੂੰ ਨੀਵਾਂ ਵਿਖਾਉਣਾ ਨਹੀਂ ਹੈ। ਸਾਡਾ ਮਕਸਦ ਅਪਨੀ ਕੌਮ ਦੇ ਹੀਰਿਆਂ ਨੂੰ ਸੰਭਾਲ ਕੇ ਤੇ ਚੰਗੀ ਸਿੱਖਿਆ ਦੇ ਕੇ ਅਪਨੇ ਸੰਸਕਾਰ ਤੇ ਵਿਰਸੇ ਨੂੰ ਸਾਂਭ ਕੇ ਦਾ ਹੈ।